01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਹਵਾਈ ਫ਼ੌਜ ਮੁਖੀ ਵਜੋਂ ਅਹੁਦਾ ਸੰਭਾਲਿਆ

ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਹਵਾਈ ਫ਼ੌਜ ਮੁਖੀ ਵਜੋਂ ਅਹੁਦਾ ਸੰਭਾਲਿਆ

ਅਜੀਤ ਡੈਸਕ 01-11-2026

ਨਵੀਂ ਦਿੱਲੀ, 31 ਅਕਤੂਬਰ (ਪੀ. ਟੀ. ਆਈ.)-ਤਜਰਬੇਕਾਰ ਲੜਾਕੂ ਪਾਇਲਟ ਤੇ ਵੱਖ-ਵੱਖ 20 ਕਿਸਮਾਂ ਦੇ ਜਹਾਜ਼ਾਂ ’ਤੇ 3500 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਰੱਖਣ ਵਾਲੇ ਏਅਰ ਚੀਫ਼ ਮਾਰਸ਼ਲ ਅਸ਼ੂਤੋਸ਼ ਦੀਕਸ਼ਿਤ ਨੇ ਸ਼ਨਿਚਰਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ 29ਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਦੀ ਥਾਂ ਲਈ ਹੈ, ਜੋ 42 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਦੇ ਸੇਵਾ ਕਾਲ ਦੌਰਾਨ ‘ਆਪ੍ਰੇਸ਼ਨ ਸੰਧੂਰ’ ਨੂੰ ਅੰਜਾਮ ਦੇਣ ਵਿਚ ਨਿਭਾਈ ਗਈ ਅਹਿਮ ਭੂਮਿਕਾ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਰਹੀ। ਰਣਨੀਤਕ ਯੋਜਨਾਬੰਦੀ ਵਿਚ ਮੁਹਾਰਤ ਰੱਖਣ ਵਾਲੇ ਏਅਰ ਚੀਫ਼ ਮਾਰਸ਼ਲ ਦੀਕਸ਼ਿਤ ਨੇ ‘ਆਪ੍ਰੇਸ਼ਨ ਸੰਧੂਰ’ ਦੌਰਾਨ ਵੀ ਅਹਿਮ ਭੂਮਿਕਾ ਨਿਭਾਈ ਸੀ। ਹਵਾਈ ਫ਼ੌਜ ਮੁਖੀ ਬਣਨ ਤੋਂ ਪਹਿਲਾਂ ਉਹ ਵਾਈਸ ਚੀਫ਼ ਆਫ਼ ਦਿ ਏਅਰ ਸਟਾਫ਼ ਵਜੋਂ ਸੇਵਾਵਾਂ ਨਿਭਾ ਰਹੇ ਸਨ। ਨਵੇਂ ਮੁਖੀ ਵਜੋਂ ਉਨ੍ਹਾਂ ਦਾ ਮੁੱਖ ਧਿਆਨ ਹਵਾਈ ਫ਼ੌਜ ਦੇ ਆਧੁਨਿਕੀਕਰਨ ’ਤੇ ਰਹਿਣ ਦੀ ਸੰਭਾਵਨਾ ਹੈ।
ਲਗਭਗ 3500 ਘੰਟਿਆਂ ਦੀ ਉਡਾਣ ਦਾ ਹੈ ਤਜਰਬਾ
ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਏਅਰ ਚੀਫ਼ ਮਾਰਸ਼ਲ ਦੀਕਸ਼ਿਤ ਨੂੰ 6 ਦਸੰਬਰ, 1986 ਨੂੰ ਭਾਰਤੀ ਹਵਾਈ ਫ਼ੌਜ ਦੀ ਲੜਾਕੂ ਸ਼ਾਖਾ ਵਿਚ ਕਮਿਸ਼ਨ ਮਿਲਿਆ ਸੀ। ਚਾਰ ਦਹਾਕਿਆਂ ਦੇ ਸ਼ਾਨਦਾਰ ਸੇਵਾ ਕਾਲ ਦੌਰਾਨ ਉਨ੍ਹਾਂ ਨੇ ਕਮਾਂਡ, ਸਟਾਫ਼ ਅਤੇ ਸਿਖਲਾਈ ਨਾਲ ਸੰਬੰਧਿਤ ਕਈ ਅਹਿਮ ਅਹੁਦਿਆਂ ’ਤੇ ਕੰਮ ਕੀਤਾ। 9 ਦਸੰਬਰ, 1966 ਨੂੰ ਜਨਮੇ ਏਅਰ ਮਾਰਸ਼ਲ ਦੀਕਸ਼ਿਤ ਇਕ ਪ੍ਰਮਾਣਿਤ ਲੜਾਕੂ ਪਾਇਲਟ, ਕੁਆਲੀਫਾਈਡ ਫਲਾਇੰਗ ਇੰਸਟ੍ਰਕਟਰ ਤੇ ਪ੍ਰਯੋਗਾਤਮਕ ਟੈਸਟ ਪਾਇਲਟ ਹਨ। ਉਨ੍ਹਾਂ ਨੂੰ ਮਿਰਾਜ-2000, ਮਿਗ ਜਹਾਜ਼ਾਂ ਦੇ ਵੱਖ-ਵੱਖ ਰੂਪਾਂ, ਜੈਗੁਆਰ ਤੇ ਕਈ ਟਰਾਂਸਪੋਰਟ ਜਹਾਜ਼ਾਂ ਸਮੇਤ ਵੱਖ-ਵੱਖ ਕਿਸਮਾਂ ਦੇ ਜਹਾਜ਼ਾਂ ’ਤੇ ਲਗਭਗ 3500 ਘੰਟਿਆਂ ਦੀ ਉਡਾਣ ਦਾ ਤਜਰਬਾ ਹੈ।

ਪਿਛਲੀ ਖ਼ਬਰ ਭੋਪਾਲ ’ਚ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਹਰਦੀਪ ਸਿੰਘ ਪੁਰੀ ਦਾ ਸਨਮਾਨ ਕਰਦੇ ਹੋਏ ਮੱ... ਅਗਲੀ ਖ਼ਬਰ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਬਿਨਾਂ ਸਾਂਝੇ ਐਲਾਨ ਦੇ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।