04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਬਰਤਾਨੀਆ ਦੀ ਗੁਲਾਮਾਂ ਦੇ ਵਪਾਰ ’ਚ ਭੂਮਿਕਾ ਅਤੀਤ ਦਾ ਇਕ ਸ਼ਰਮਨਾਕ ਅਧਿਆਏ-ਰਾਜਾ ਚਾਰਲਸ ਤੀਜਾ

ਬਰਤਾਨੀਆ ਦੀ ਗੁਲਾਮਾਂ ਦੇ ਵਪਾਰ ’ਚ ਭੂਮਿਕਾ ਅਤੀਤ ਦਾ ਇਕ ਸ਼ਰਮਨਾਕ ਅਧਿਆਏ-ਰਾਜਾ ਚਾਰਲਸ ਤੀਜਾ

ਅਜੀਤ ਡੈਸਕ 04-11-2026

ਲੰਡਨ, 3 ਨਵੰਬਰ (ਪੀ.ਟੀ.ਆਈ.)-ਰਾਜਾ ਚਾਰਲਸ ਤੀਜੇ ਨੇ ਮੰਗਲਵਾਰ ਨੂੰ ਬਰਤਾਨੀਆ ਵਲੋਂ ਪੁਰਾਣੇ ਸਮੇਂ ’ਚ ਅਫਰੀਕੀ ਲੋਕਾਂ ਨੂੰ ਗੁਲਾਮ ਬਣਾਉਣ ਤੇ ਉਨ੍ਹਾਂ ਨੂੰ ਸਮੁੰਦਰ ਰਾਹੀਂ ਦੂਜੇ ਦੇਸ਼ਾਂ ਵਿਚ ਲਿਜਾਣ ਵਿਚ ਨਿਭਾਈ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਮੰਨਿਆ ਕਿ ਇਹ ਬਰਤਾਨੀਆ ਦੇ ਇਤਿਹਾਸ ਦਾ ਇਕ ਸ਼ਰਮਨਾਕ ਅਧਿਆਇ ਸੀ, ਜਿਸ ਨੂੰ ਯਾਦ ਕਰਕੇ ਉਨ੍ਹਾਂ ਦਾ ਦਿਲ ਡਰ ਅਤੇ ਦੁੱਖ ਨਾਲ ਭਰ ਜਾਂਦਾ ਹੈ। 77 ਸਾਲਾ ਰਾਜਾ ਚਾਰਲਸ ਨੇ ਐਂਟੀਗੁਆ ਤੇ ਬਾਰਬੁਡਾ ਵਿਚ ਰਾਸ਼ਟਰਮੰਡਲ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਦਾ ਰਸਮੀ ਉਦਘਾਟਨ ਕੀਤਾ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਕੈਰੇਬੀਅਨ ਦੇਸ਼ ਬਰਤਾਨੀਆ ਤੋਂ ਗੁਲਾਮੀ ਦੇ ਇਤਿਹਾਸ ਲਈ ਮੁਆਫ਼ੀ ਮੰਗਣ ਦੀ ਮੰਗ ਕਰ ਰਹੇ ਹਨ। ਬਰਤਾਨੀਆ ਦੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਵੀ ਇਸ ਮੀਟਿੰਗ ’ਚ ਕਿੰਗ ਦੇ ਨਾਲ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਬਰਤਾਨੀਆ ਦੀ ਗੁਲਾਮੀ ’ਚ ਭੂਮਿਕਾ ਲਈ ਰਾਸ਼ਟਰਮੰਡਲ ਦੇਸ਼ਾਂ ਤੋਂ ਰਸਮੀ ਤੌਰ ’ਤੇ ਮੁਆਫ਼ੀ ਮੰਗਣ ਬਾਰੇ ਸਰਕਾਰ ਵਿਚਾਰ ਕਰ ਸਕਦੀ ਹੈ।

ਪਿਛਲੀ ਖ਼ਬਰ 21ਵੀਂ ਸਦੀ ’ਚ ਫ਼ੌਜੀ ਅਤੇ ਤਕਨੀਕੀ ਤਿਆਰੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ- ਰਾਜਨਾਥ ਅਗਲੀ ਖ਼ਬਰ ਪਿਛਲੇ ਦਹਾਕੇ ਦੇ ਮੁਕਾਬਲੇ ਸਭ ਤੋਂ ਸਾਫ਼ ਰਹੀ ਦਿੱਲੀ ਦੀ ਹਵਾ-ਸਿਰਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।