ਨਵੀਂ ਦਿੱਲੀ, 5 ਨਵੰਬਰ (ਉਪਮਾ ਡਾਗਾ ਪਾਰਥ)- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ.) ਦੇ ਨਵੇਂ ਨੇਮਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਸਰਕਾਰ ਨੇਮਾਂ ਦੀ ਮੁੜ ਸਮੀਖਿਆ ਲਈ ਕਮੇਟੀ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਕੇਂਦਰ ਨੇ ਇਹ ਵੀ ਕਿਹਾ ਕਿ ਨਵੇਂ ਨੇਮ ਲਾਗੂ ਹੋਣ ’ਤੇ ਕਿਸੇ ਵੀ ਵਿਦਿਆਰਥੀ ਨੂੰ ਇਸ ਨੂੰ ਲੈ ਕੇ ਕੋਈ ਖਦਸ਼ਾ ਨਹੀਂ ਰਹੇਗਾ। ਸੁਪਰੀਮ ਕੋਰਟ ਨੇ ਇਸ ਮਾਮਲੇ ਲਈ ਕੇਂਦਰ ਨੂੰ 4 ਹਫ਼ਤਿਆਂ ਦਾ ਹੋਰ ਸਮਾਂ ਦਿੰਦਿਆਂ ਮੁੜ ਦੁਹਰਾਇਆ ਕਿ ਹਰ ਵਿਦਿਆਰਥੀ ਦੇ ਹਿਤਾਂ ਦੀ ਰਾਖੀ ਕਰਨੀ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਸੰਸਥਾਵਾਂ ’ਚ ਜਾਤ ਆਧਾਰਿਤ ਵਿਤਕਰਾ ਰੋਕਣ ਲਈ ਸਰਕਾਰ ਨੇ ਯੂ.ਜੀ.ਸੀ. ਦੇ ਨਵੇਂ ਨੇਮ ਲਾਗੂ ਕੀਤੇ ਸਨ, ਜਿਸ ਦਾ ਵਿਦਿਆਰਥੀਆਂ ਨੇ ਤਿੱਖਾ ਵਿਰੋਧ ਕੀਤਾ ਸੀ।
ਯੂ.ਜੀ.ਸੀ. ਦੇ ਵਿਵਾਦਿਤ ਨੇਮਾਂ ’ਤੇ ਮੁੜ ਵਿਚਾਰ ਕਰੇਗਾ ਕੇਂਦਰ
ਯੂ.ਜੀ.ਸੀ. ਦੇ ਵਿਵਾਦਿਤ ਨੇਮਾਂ ’ਤੇ ਮੁੜ ਵਿਚਾਰ ਕਰੇਗਾ ਕੇਂਦਰ
ਅਜੀਤ ਡੈਸਕ
06-11-2026