11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਐੱਨ.ਐੱਸ.ਜੀ. ਕਮਾਂਡੋਜ਼ ਨੂੰ ਮਿਲੇਗੀ ਨਵੀਂ ਵਰਦੀ

ਐੱਨ.ਐੱਸ.ਜੀ. ਕਮਾਂਡੋਜ਼ ਨੂੰ ਮਿਲੇਗੀ ਨਵੀਂ ਵਰਦੀ

ਅਜੀਤ ਡੈਸਕ 11-11-2026

ਨਵੀਂ ਦਿੱਲੀ, 10 ਨਵੰਬਰ (ਪੀ.ਟੀ.ਆਈ.)-ਅੱਤ ਦੀ ਗਰਮੀ ’ਚ ਸੁਰੱਖਿਆ ਡਿਊਟੀ ਦੌਰਾਨ ਕਮਾਂਡੋਜ਼ ਦੇ ਬੇਹੋਸ਼ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਕੌਮੀ ਸੁਰੱਖਿਆ ਗਾਰਡ (ਐੱਨ.ਐੱਸ.ਜੀ.) ਨੇ ਵੀ.ਆਈ.ਪੀ. ਸੁਰੱਖਿਆ ’ਚ ਤਾਇਨਾਤ ਬਲੈਕ ਕੈਟ ਕਮਾਂਡੋਜ਼ ਲਈ ਨਵੀਂ ‘ਸਾਹ ਲੈਣ ਯੋਗ’ ਵਰਦੀ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਹ ਕਦਮ ਅਪ੍ਰੈਲ ’ਚ ਵਿਜੈਵਾੜਾ ਵਿਖੇ ਵਾਪਰੀ ਘਟਨਾ ਤੋਂ ਬਾਅਦ ਚੁੱਕਿਆ ਗਿਆ, ਜਦੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੀ ਸੁਰੱਖਿਆ ’ਚ ਤਾਇਨਾਤ ਇਕ ਕਮਾਂਡੋ 44 ਡਿਗਰੀ ਤਾਪਮਾਨ ’ਚ ਬੇਹੋਸ਼ ਹੋ ਗਿਆ ਸੀ। ਕਾਲੀ ਵਰਦੀ ਉੱਪਰ ਲਗਪਗ ਛੇ ਕਿਲੋ ਦੀ ਬੁਲੇਟਪਰੂਫ ਜੈਕੇਟ ਤੇ ਹੋਰ ਸਾਜ਼ੋ-ਸਾਮਾਨ ਪਹਿਨਣ ਕਾਰਨ ਕਮਾਂਡੋਜ਼ ਨੂੰ ਗਰਮੀ ਦਾ ਵਧੇਰੇ ਸਾਹਮਣਾ ਕਰਨਾ ਪੈਂਦਾ ਹੈ। ਨਵੀਂ ਵਰਦੀ ਨਾਈਲੋਨ ਤੇ ਸੂਤੀ ਕੱਪੜੇ ਦੇ ਮਿਸ਼ਰਣ ‘ਨਾਈਕੋ’ ਨਾਲ ਤਿਆਰ ਹੋਵੇਗੀ, ਜੋ ਹਵਾ ਤੇ ਨਮੀ ਨੂੰ ਲੰਘਣ ਦੇਣ ਕਾਰਨ ਸਰੀਰ ਨੂੰ ਠੰਢਾ ਰੱਖਦਾ ਹੈ। ਇਸ ਕੱਪੜੇ ਦੀ ਵਰਤੋਂ ਸੀ.ਆਰ.ਪੀ.ਐੱਫ. ਦੇ ਕੋਬਰਾ ਕਮਾਂਡੋ ਵੀ ਕਰਦੇ ਹਨ। ਨਵੀਂ ਵਰਦੀ ਦੇ ਟਰਾਇਲ ਸਫ਼ਲ ਰਹੇ ਹਨ ਤੇ ਜਲਦ ਹੀ ਇਸ ਦੀ ਖ਼ਰੀਦ ਕੀਤੀ ਜਾਵੇਗੀ। ਐੱਨ.ਐੱਸ.ਜੀ. ਇਸ ਸਮੇਂ ਨੌਂ ਅਹਿਮ ਸ਼ਖ਼ਸੀਅਤਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਦੇ ਰਹੀ ਹੈ, ਜਿਨ੍ਹਾਂ ’ਚ ਚੰਦਰਬਾਬੂ ਨਾਇਡੂ, ਯੋਗੀ ਆਦਿੱਤਿਆਨਾਥ, ਮਾਇਆਵਤੀ, ਰਾਜਨਾਥ ਸਿੰਘ, ਲਾਲ ਕ੍ਰਿਸ਼ਨ ਅਡਵਾਨੀ ਅਤੇ ਫਾਰੂਕ ਅਬਦੁੱਲਾ ਸਮੇਤ ਹੋਰ ਆਗੂ ਸ਼ਾਮਿਲ ਹਨ।

ਪਿਛਲੀ ਖ਼ਬਰ ਯੂਨੈਸਕੋ ਵਲੋਂ ਮਹਾਂਭਾਰਤ ਦੀ 307 ਸਾਲ ਪੁਰਾਣੀ ਪਾਂਡੁਲਿਪੀ ਨੂੰ ਮਾਨਤਾ ਅਗਲੀ ਖ਼ਬਰ ਈਰਾਨ ਨਾਲ ਜੰਗ ਲਗਭਗ ਖ਼ਤਮ ਹੋ ਚੁੱਕੀ ਹੈ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।