13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਚੁਕਾਈ ਦੇ ਪ੍ਰਬੰਧ ਠੱਪ, ਸਵਾ ਲੱਖ ਕੁਇੰਟਲ ਝੋਨਾ ਮੰਡੀ ਦੇ ਫੜ੍ਹਾਂ ’ਤੇ

ਚੁਕਾਈ ਦੇ ਪ੍ਰਬੰਧ ਠੱਪ, ਸਵਾ ਲੱਖ ਕੁਇੰਟਲ ਝੋਨਾ ਮੰਡੀ ਦੇ ਫੜ੍ਹਾਂ ’ਤੇ

ਅਜੀਤ ਡੈਸਕ 13-11-2026

ਰਾਜਪੁਰਾ, 12 ਨਵੰਬਰ (ਰਣਜੀਤ ਸਿੰਘ)-ਰਾਜਪੁਰਾ ਅਨਾਜ ਮੰਡੀ ਵਿਚ ਐਤਕੀਂ ਝੋਨੇ ਦੀ ਬੰਪਰ ਫਸਲ ਦੀ ਆਮਦ ਦਰਜ ਕੀਤੀ ਗਈ ਹੈ, ਪਰ ਮੰਡੀ ਵਿਚ ਖਰੀਦ ਦੇ ਰਿਕਾਰਡ ਟੁੱਟ ਗਏ ਹਨ । ਹੁਣ ਤੱਕ ਮੰਡੀ ਦੇ ਫੜ੍ਹਾਂ ’ਤੇ ਖੁੱਲ੍ਹੇ ਆਸਮਾਨ ਹੇਠ 1,16,500 ਕਵਿੰਟਲ ਦੇ ਕਰੀਬ ਝੋਨਾ ਆਪਣੀ ਲਿਫਟਿੰਗ ਦੀ ਉਡੀਕ ਕਰ ਰਿਹਾ ਹੈ । ਮੰਡੀ ਵਿਚ ਫਸਲ ਦੀ ਕਛੂਆ ਚਾਲ ਚੁਕਾਈ ਤੇ ਮੱਠੀ ਰਫਤਾਰ ਨੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ । ਜਾਣਕਾਰੀ ਮੁਤਾਬਕ ਰਾਜਪੁਰਾ ਅਨਾਜ ਮੰਡੀ ਏਸ਼ੀਆਂ ਦੀਆਂ ਸਭ ਤੋਂ ਵੱਡੀ ਮੰਡੀਆਂ ਵਿਚ ਸ਼ਾਮਿਲ ਹੈ । ਇਸ ਲਈ ਇਸ ਮੰਡੀ ਵਿਚ ਸਭ ਤੋਂ ਪਹਿਲਾਂ ਫਸਲਾਂ ਦੀ ਖਰੀਦ ਸ਼ੁਰੂ ਹੋ ਜਾਂਦੀ ਹੈ, ਭਾਵੇਂ ਕਿ ਐਤਕੀਂ ਮੰਡੀ ਵਿਚ ਹੁਣ ਤੱਕ 16,11000 ਕਵਿੰਟਲ ਝੋਨੇ ਦੀ ਖਰੀਦ ਕੀਤੀ ਗਈ ਹੈ, ਪਰ 1,16,500 ਕੁਵਿੰਟਲ ਝੋਨਾ ਆਪਣੀ ਲਿਫਟਿੰਗ ਦੀ ਉਡੀਕ ਕਰ ਰਿਹਾ ਹੈ । ਇਹ ਗੱਲ ਕਿਤੇ ਨਾ ਕਿੱਤੇ ਟਰਾਂਸਪੋਰਟ ਪ੍ਰਬੰਧ ਦੇ ਫਲਾਪ ਹੋਣ ਦੀ ਨਿਸ਼ਾਨਦੇਹੀ ਵੀ ਕਰਦੀ ਹੈ । ਇਹ ਵੀ ਦੱਸਣਾ ਬਣਦਾ ਹੈ ਕਿ ਜੇਕਰ ਕਿਤੇ ਬਾਰਿਸ਼ ਪੈ ਗਈ ਤਾਂ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਡੀ ਦੇ ਲੇਖਾਕਾਰ ਜੁਝਾਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਵੀ ਦਿੱਕਤ ਨਹੀ ਆਉਣ ਦਿਤੀ ਜਾਵੇਗੀ। 

 

ਪਿਛਲੀ ਖ਼ਬਰ ਝੋਨਾ ਵੇਚਣ ਲਈ ਕਿਸਾਨਾਂ ਨੂੰ ਕਰਨਾ ਪੈ ਸਕਦੈ ਹੋਰ ਇੰਤਜ਼ਾਰ ਅਗਲੀ ਖ਼ਬਰ ਕਿਸ਼ਤਵਾੜ ’ਚ ਲਾਪਤਾ ਹੋਏ 2 ਐਸ.ਪੀ.ਓਜ਼ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।