ਮੂਣਕ (ਸੰਗਰੂਰ), 12 ਨਵੰਬਰ (ਕੇਵਲ ਸਿੰਗਲਾ)-ਪੰਜਾਬ ਵਿਚ ਝੋਨੇ ਦੀ ਬੰਪਰ ਪੈਦਾਵਾਰ ਕਾਰਨ ਖ਼ਰੀਦ ਦਾ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ । ਕੇਂਦਰ ਸਰਕਾਰ ਵਲੋਂ ਸੂਬੇ ਲਈ ਤੈਅ ਕੀਤਾ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਲਗਪਗ ਪੂਰਾ ਹੋਣ ਕੰਢੇ ਹੈ, ਜਦੋਂਕਿ ਮਾਲਵਾ ਖੇਤਰ ਦੀਆਂ ਕਈ ਮੰਡੀਆਂ ਵਿਚ ਅਜੇ ਵੀ ਝੋਨੇ ਦੀ ਆਮਦ ਜਾਰੀ ਹੈ । ਅਜਿਹੇ ਵਿਚ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ । ਖ਼ਰੀਦ ਕੇਂਦਰਾਂ ਦੇ ਨਿਰਧਾਰਤ ਟੀਚੇ ਪੂਰੇ ਹੋਣ ਕਾਰਨ ਕਈ ਥਾਵਾਂ ’ਤੇ ਖ਼ਰੀਦ ਏਜੰਸੀਆਂ ਵਲੋਂ ਨਵੀਂ ਖ਼ਰੀਦ ਕਰਨ ਵਿਚ ਅਸਮਰਥਾ ਪ੍ਰਗਟਾਈ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਵਿਚ ਰੋਸ ਵਧ ਰਿਹਾ ਹੈ । ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਅਨੁਸਾਰ ਖੇਤੀਬਾੜੀ ਵਿਭਾਗ ਦੇ ਅਨੁਮਾਨ ਮੁਤਾਬਿਕ ਇਸ ਵਾਰ ਝੋਨੇ ਦੀ ਆਮਦ 200 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਸਕਦੀ ਹੈ । ਇਸ ਲਈ ਕੇਂਦਰ ਤੋਂ ਵਾਧੂ ਖ਼ਰੀਦ ਦੀ ਪ੍ਰਵਾਨਗੀ ਦੇ ਨਾਲ ਵਾਧੂ ਕੈਸ਼ ਕ੍ਰੈਡਿਟ ਲਿਮਟ ਵੀ ਲੈਣੀ ਪਵੇਗੀ । ਹੁਣ ਕਿਸਾਨਾਂ ਦੀਆਂ ਨਜ਼ਰਾਂ ਕੇਂਦਰ ਸਰਕਾਰ ਦੇ ਫ਼ੈਸਲੇ ’ਤੇ ਟਿਕੀਆਂ ਹੋਈਆਂ ਹਨ।
ਝੋਨਾ ਵੇਚਣ ਲਈ ਕਿਸਾਨਾਂ ਨੂੰ ਕਰਨਾ ਪੈ ਸਕਦੈ ਹੋਰ ਇੰਤਜ਼ਾਰ
ਝੋਨਾ ਵੇਚਣ ਲਈ ਕਿਸਾਨਾਂ ਨੂੰ ਕਰਨਾ ਪੈ ਸਕਦੈ ਹੋਰ ਇੰਤਜ਼ਾਰ
ਅਜੀਤ ਡੈਸਕ
13-11-2026