24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਡਾਕ ਘਰਾਂ ਤੋਂ ਘੱਟ ਰੇਟ 'ਤੇ ਵਿਦੇਸ਼ ਨੂੰ ਭੇਜਿਆ ਜਾ ਸਕਦੈ ਸਾਮਾਨ-ਇੰਸਪੈਕਟਰ ਗੁਰਦੇਵ ਸਿੰਘ

ਅਜੀਤ ਡੈਸਕ 25-01-2026
ਗੜ੍ਹਸ਼ੰਕਰ, 24 ਜਨਵਰੀ (ਧਾਲੀਵਾਲ)-ਪੋਸਟ ਆਫ਼ਿਸ ਗੜ੍ਹਸ਼ੰਕਰ ਦੇ ਇੰਸਪੈਕਟਰ ਪੋਸਟ ਗੁਰਦੇਵ ਸਿੰਘ ਨੇ ਡਾਕ ਘਰ ਦੀਆਂ ਸੇਵਾਵਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਡਾਕ ਘਰਾਂ ਤੋਂ ਕੋਰੀਅਰ ਕੰਪਨੀਆਂ ਦੀ ਤਰ੍ਹਾਂ ਘੱਟ ਰੇਟ 'ਤੇ ਵਿਦੇਸ਼ ਰਹਿੰਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਨੂੰ ਸਮਾਨ ਭੇਜਿਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਵਿਦੇਸ਼ ਲਈ ਸਾਮਾਨ ਭੇਜਣ ਵਾਸਤੇ ਪਾਰਸਲ, ਸਪੀਡ ਪੋਸਟ ਦੀਆਂ ਸੇਵਾਵਾਂ ਆਪਣੇ ਕਿਸੇ ਵੀ ਨੇੜਲੇ ਡਾਕ ਘਰ ਤੋਂ ਲਈਆਂ ਜਾ ਸਕਦੀਆਂ ਹਨ | ਉਨ੍ਹਾਂ ਦੱਸਿਆ ਕਿ ਡਾਕ ਘਰਾਂ 'ਚ ਇਹ ਸੁਵਿਧਾ ਪ੍ਰਾਈਵੇਟ ਕੋਰੀਅਰ ਕੰਪਨੀਆਂ ਨਾਲੋਂ ਘੱਟ ਰੇਟਾਂ ਵਿਚ ਦਿੱਤੀ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਮੀਟਿੰਗ ਦੌਰਾਨ ਡਾਕ ਘਰਾਂ ਦੇ ਸਟਾਫ਼ ਨੂੰ ਸੁਵਿਧਾਵਾਂ ਬਾਰੇ ਜਾਗਰੂਕ ਕਰਦਿਆਂ ਗ੍ਰਾਹਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੇਲ ਓਵਰਸੀਰ ਸੁਰਿੰਦਰ ਸਿੰਘ, ਆਫ਼ਿਸ ਅਸਿਸਟੈਂਟ ਨਾਨਕ ਸਿੰਘ, ਮਾਰਕੀਟਿੰਗ ਅਧਿਕਾਰੀ ਸ਼ਮਿੰਦਰ ਕੁਮਾਰ, ਮੇਲ ਓਵਰਸੀਰ ਤਜਿੰਦਰ ਸਿੰਘ ਹਾਜ਼ਰ ਹੋਏ |
ਪਿਛਲੀ ਖ਼ਬਰ 26 ਨੂੰ ਐਡ: ਗਿਲਜੀਆਂ ਲਹਿਰਾਉਣਗੇ ਕੌਮੀ ਝੰਡਾ ਅਗਲੀ ਖ਼ਬਰ ਸ਼ਹੀਦ ਬਾਬਾ ਰਤਨ ਸਿੰਘ ਜੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।