30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ 'ਤੇ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 26-01-2026
ਰਾਮਗੜ੍ਹ ਸੀਕਰੀ, 25 ਜਨਵਰੀ (ਕਟੋਚ)- ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਮੰਗੂ ਮਹਿਰਾ ਵਲੋਂ ਅੱਜ ਪ੍ਰਭਾਵਸ਼ਾਲੀ ਨਗਰ ਕੀਰਤਨ ਅਤੇ ਸ਼ੋਭਾ ਯਾਤਰਾ ਕੱਢੀ ਗਈ | ਇਹ ਯਾਤਰਾ ਸ੍ਰੀ ਗੁਰੂ ਰਵਿਦਾਸ ਮੰਦਿਰ ਮੰਗੂ ਮਹਿਰਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਬਟਵਾੜਾ, ਅਮਰੋਹ, ਨੰਗਲ ਖਨੋੜਾ, ਟਾਂਡਾ ਮਹੱਲਾ, ਕਰਟੋਲੀ, ਬਰਿੰਗਲੀ, ਭੋਲ ਕਲੌਤਾ, ਪਲਾਹੜ, ਅੰਬੀ ਤੋਂ ਵਾਪਸ ਮੰਗੂ ਮਹਿਰਾਂ ਮੁਕੰਮਲ ਹੋਈ | ਇਸ ਯਾਤਰਾ ਦਾ ਥਾਂ-ਥਾਂ 'ਤੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ | ਨਗਰ ਕੀਰਤਨ ਅਤੇ ਸ਼ੋਭਾ ਯਾਤਰਾ ਦੀ ਅਗਵਾਈ ਪ੍ਰਧਾਨ ਯਮੁਨਾ ਦਾਸ, ਡਾਕਟਰ ਪ੍ਰਕਾਸ਼ ਚੰਦ, ਮਾਸਟਰ ਬੀਰਬਲ ਸਿੰਘ, ਗੁਰਮੇਲ ਸਿੰਘ, ਗੁਰਦੀਪ ਸਿੰਘ ਸਰਪੰਚ, ਗੁਰਦੀਪ ਸਿੰਘ, ਜੰਗ ਬਹਾਦਰ, ਪ੍ਰੇਮ ਸਿੰਘ ਅਤੇ ਦਰਸ਼ਨ ਸਿੰਘ ਵਲੋਂ ਕੀਤੀ ਗਈ | ਪਿੰਡ ਕਰਟੋਲੀ ਪਹੁੰਚਣ 'ਤੇ ਪਿੰਡ ਦੇ ਪਤਵੰਤਿਆਂ ਯਸ਼ਪਾਲ ਸਿੰਘ, ਪ੍ਰਧਾਨ ਅਸ਼ੋਕ ਕੁਮਾਰ, ਸਰਪੰਚ ਨਰੇਸ਼ ਕੁਮਾਰੀ, ਸੁਰੇਸ਼ ਕੁਮਾਰ, ਰਕੇਸ਼ ਪੰਚ, ਕਿ੍ਸ਼ਨ ਦੇਵ, ਦਵਿੰਦਰ ਕੁਮਾਰ, ਦਿਨੇਸ਼ ਕੁਮਾਰ ਵਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਲੰਗਰ ਵੀ ਲਗਾਏ ਗਏ |
ਪਿਛਲੀ ਖ਼ਬਰ ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟ ਪਾਉਣੀ ਜ਼ਰੂਰੀ - ਆਸ਼ਿਕਾ ਜੈਨ ਅਗਲੀ ਖ਼ਬਰ ਸਕੱਤਰ ਸੁੱਖਪ੍ਰਤਾਪ ਹੀਰਾ ਪਰਿਵਾਰ ਨਾਲ ਪ੍ਰਧਾਨ ਚਾਵਲਾ, ਹੰਬੜਾਂ ਸਮੇਤ ਹੋਰ ਆਗੂਆਂ ਨੇ ਕੀਤਾ ਦੁੱਖ ਪ੍ਰਗਟ ਸਵ: ਭਜਨ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।