16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਟ੍ਰੈਫ਼ਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਰੇਤ ਤੇ ਬਜਰੀ ਵਾਲੇ ਟਿੱਪਰ

ਅਜੀਤ ਡੈਸਕ 29-01-2026

ਰਾਮਗੜ੍ਹ ਸੀਕਰੀ, 28 ਜਨਵਰੀ (ਕਟੋਚ)-ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਅਤੇ ਪੁਲਿਸ ਚੈਕਿੰਗ ਦੀ ਅਣਹੋਂਦ ਸਦਕਾ ਮੁਬਾਰਿਕਪੁਰ-ਤਲਵਾੜਾ ਅੰਤਰ ਰਾਜ਼ੀ ਸੜਕ ਮਾਰਗ 'ਤੇ ਰੇਤ ਬਜਰੀ ਲਿਜਾਂਦੇ ਟਿਪੱਰ ਜਿੱਥੇ ਟ੍ਰੈਫ਼ਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ, ਬਾਵਜੂਦ ਇਸ ਦੇ ਪ੍ਰਸ਼ਾਸਨ ਪਤਾ ਨਹੀਂ ਕਿਉਂ ਅੱਖਾਂ ਤੇ ਕੰਨ ਬੰਦ ਕਰੀ ਬੈਠਾ ਹੈ | ਜਦੋਂ ਉਕਤ ਸੜਕ ਮਾਰਗ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਕੁੱਝ ਓਵਰ ਲੋਡ ਟਿੱਪਰ ਸੜਕ ਦੇ ਕਿਨਾਰੇ ਖੜ੍ਹੇ ਸਨ ਜਿਹੜੇ ਬਜਰੀ-ਰੇਤ ਨਾਲ ਬਾਡੀ ਤੋਂ ਉਪੱਰ ਤੱਕ ਭਰੇ ਹੋਏ ਸਨ ਅਤੇ ਕਿਸੇ ਵੀ ਚੀਜ਼ ਨਾਲ ਢਕੇ ਨਹੀਂ ਸਨ | ਓਵਰ ਲੋਡ ਟਿੱਪਰ ਜਿੱਥੇ ਸੜਕ ਨੂੰ ਤੋੜ ਕੇ ਇਸ ਦਾ ਨੁਕਸਾਨ ਕਰ ਰਹੇ ਹਨ, ਉੱਥੇ ਬਿਨਾਂ ਢਕਿਆ ਪ੍ਰਦੂਸ਼ਣ ਫੈਲਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ | ਸਥਾਨਕ ਲੋਕਾਂ ਦੀ ਮੰਗ ਹੈ ਕਿ ਰੇਤਾ ਬਜਰੀ ਲਿਜਾ ਰਹੇ ਉਕਤ ਟਿੱਪਰਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਯਕੀਨੀ ਬਣਾਈ ਜਾਵੇ |

ਪਿਛਲੀ ਖ਼ਬਰ ਅਮਿਤ ਸ਼ਾਹ ਦੀ ਮੋਗਾ ਰੈਲੀ ਪੰਜਾਬ 'ਚ ਭਾਜਪਾ ਨੂੰ ਨਵੀਂ ਦਿਸ਼ਾ ਦੇਵੇਗੀ-ਰਾਕੇਸ਼ ਰਾਠੌਰ ਅਗਲੀ ਖ਼ਬਰ ਡੀ.ਸੀ. ਵਲੋਂ ਵਿਕਾਸ ਕਾਰਜਾਂ, ਲੋਕ ਭਲਾਈ ਯੋਜਨਾਵਾਂ ਅਤੇ ਕਾਨੂੰਨ ਵਿਵਸਥਾ ਦੀ ਸਮੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।