16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪੰਜਾਬ ਸਰਕਾਰ ਗਊ ਸੈੱਸ ਦੇ ਪੈਸੇ ਨੂੰ ਲਾਵਾਰਸ ਗਊ ਧਨ ਦੇ ਰੱਖ-ਰਖਾਅ ਲਈ ਖਰਚੇ-ਗੈਂਦ

ਅਜੀਤ ਡੈਸਕ 29-01-2026
ਹੁਸ਼ਿਆਰਪੁਰ, 28 ਜਨਵਰੀ (ਨਰਿੰਦਰ ਸਿੰਘ ਬੱਡਲਾ)-ਸੜਕਾਂ 'ਤੇ ਘੁੰਮ ਰਹੇ ਲਾਵਾਰਸ ਗਊ ਧਨ ਦੇ ਰੱਖ-ਰਖਾਅ ਲਈ ਇਸ ਵਾਰ ਦੇ ਸਾਲਾਨਾ ਬਜਟ 'ਚ ਪੰਜਾਬ ਸਰਕਾਰ ਠੋਸ ਨੀਤੀ ਬਣਾ ਕੇ ਇਕੱਠੇ ਕੀਤੇ ਜਾ ਰਹੇ ਗਊ ਸੈੱਸ ਦੀ ਵੰਡ ਦਾ ਪ੍ਰਬੰਧ ਕਰੇ | ਇਹ ਪ੍ਰਗਟਾਵਾ ਨਵੀਂ ਸੋਚ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ਵਨੀ ਗੈਂਦ, ਸਾਬਕਾ ਕੌਂਸਲਰ ਸੁਰੇਸ਼ ਭਾਟੀਆ ਬਿੱਟੂ ਅਤੇ ਵਾਤਾਵਰਨ ਪ੍ਰੇਮੀ ਵੀਰ ਪ੍ਰਤਾਪ ਰਾਣਾ ਨੇ ਸਾਂਝੇ ਤੌਰ 'ਤੇ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 13-14 ਆਈਟਮਾਂ 'ਤੇ ਲਗਾਤਾਰ ਗਊ ਸੈੱਸ ਇਕੱਠਾ ਕਰ ਰਹੀ ਹੈ, ਪਰ ਗਊ ਮਾਤਾ ਪਹਿਲਾਂ ਨਾਲੋਂ ਵੱਧ ਗਿਣਤੀ 'ਚ ਸੜਕਾਂ 'ਤੇ ਘੁੰਮ ਰਹੀ ਹੈ | ਆਮ ਆਦਮੀ ਪਾਰਟੀ ਦੀ ਸਰਕਾਰ 2022 ਤੋਂ ਪਹਿਲਾਂ ਤੱਕ ਤਾਂ ਗਊ ਧਨ ਦੀ ਸਾਂਭ-ਸੰਭਾਲ ਲਈ ਪ੍ਰਦਰਸ਼ਨ ਕਰ ਰਹੀ ਸੀ, ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਚੋਣ ਮੈਨੀਫੈਸਟੋ 'ਚ ਸ਼ਾਮਿਲ ਇਸ ਮੁੱਦੇ 'ਤੇ ਧਿਆਨ ਦੇਣਾ ਮੁਨਾਸਿਬ ਨਹੀਂ ਸਮਝਿਆ | ਉਨ੍ਹਾਂ ਕਿਹਾ ਕਿ ਸਰਕਾਰ ਸਾਲਾਨਾ ਬਜਟ 'ਚ ਲਾਵਾਰਸ ਗਊ ਧਨ ਨੂੰ ਗਊਸ਼ਾਲਾਵਾਂ 'ਚ ਪਹੁੰਚਾਏ ਅਤੇ ਉਨ੍ਹਾਂ ਦੇ ਖਾਣ-ਪੀਣ ਦਾ ਸਹੀ ਪ੍ਰਬੰਧ ਕਰੇ | ਇਸ ਮੌਕੇ ਰਾਜ ਕੁਮਾਰ ਵਸ਼ਿਸ਼ਟ, ਨੀਰਜ ਗੈਂਦ ਆਦਿ ਵੀ ਮੌਜੂਦ ਸਨ |
ਪਿਛਲੀ ਖ਼ਬਰ ਰਾਜਨੀਤੀ ਵਿਗਿਆਨ ਅਤੇ ਇਤਿਹਾਸ ਵਿਭਾਗ ਨੇ ਗਣਤੰਤਰ ਦਿਵਸ 'ਤੇ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਡਿਜੀਟਲ ਲਾਇਬ੍ਰੇਰੀ ਵਿਖੇ ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।