17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਦੁਕਾਨਦਾਰ ਦੇ ਬੈਂਕ ਅਕਾੳਾੂਟ 'ਚੋਂ ਡਿਜੀਟਲ ਠੱਗਾਂ ਨੇ 3.49 ਲੱਖ ਰੁਪਏ ਉਡਾਏ

ਅਜੀਤ ਡੈਸਕ 31-01-2026
ਕੋਟਫ਼ਤੂਹੀ, 30 ਜਨਵਰੀ (ਅਵਤਾਰ ਸਿੰਘ ਅਟਵਾਲ)-ਸਥਾਨਕ ਮੁੱਖ ਬਾਜ਼ਾਰ ਦੇ ਇਕ ਦੁਕਾਨਦਾਰ ਦੇ ਬੈਂਕ ਅਕਾੳਾੂਟ 'ਚੋਂ ਡਿਜੀਟਲ ਠੱਗਾਂ ਵਲੋਂ 3 ਲੱਖ 49 ਹਜਾਰ ਰੁਪਏ ਦੀ ਨਕਦੀ ਉਡਾ ਲਈ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪਰਦਿਆਂ ਦੀ ਦੁਕਾਨ ਕੌਸ਼ਲ ਹੈਂਡਲੂਮ ਦੇ ਮਾਲਕ ਕਪਿਲ ਦੇਵ ਕੌਸ਼ਲ, ਉਸ ਦੇ ਸਾਥੀ ਪਰਮਜੀਤ ਸਿੰਘ, ਜੰਗੀ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਮੋਬਾਈਲ ਫ਼ੋਨ 'ਤੇ 27 ਜਨਵਰੀ ਨੂੰ ਪਹਿਲਾ ਮੈਸੇਜ ਪੰਜ ਲੱਖ ਰੁਪਏ ਤੇ ਫਿਰ ਤਿੰਨ ਲੱਖ ਰੁਪਏ ਦੀ ਓ.ਟੀ.ਪੀ. ਮੰਗਣ ਦਾ ਆ ਰਿਹਾ ਸੀ, ਮੈਨੂੰ ਇਸ ਸੰਬੰਧ ਵਿਚ ਕੋਈ ਸਮਝ ਨਹੀਂ ਲੱਗੀ ਤਾਂ ਮੈ ਆਪਣੇ ਅਕਾਊਾਟ ਵਾਲੀ ਐਚ.ਡੀ.ਐਫ.ਸੀ ਬੈਂਕ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੋਈ ਵੀ ਓ.ਟੀ.ਪੀ ਨਹੀਂ ਦੇਣਾ, ਮੈਂ ਕਿਸੇ ਨੂੰ ਕੋਈ ਵੀ ਓ.ਟੀ.ਪੀ. ਨਹੀਂ ਦਿੱਤਾ, ਫਿਰ ਓ.ਟੀ.ਪੀ ਮੰਗਣ ਵਾਲੇ ਬੰਦੇ ਨੇ ਉਸੇ ਦਿਨ ਮੇਰੇ ਅਕਾੳਾੂਟ 'ਚੋਂ ਇਕ ਰੁਪਈਆ ਕੱਢਿਆ, ਉਸ ਤੋਂ ਬਾਅਦ 29 ਜਨਵਰੀ ਨੂੰ ਸ਼ਾਮ ਕਰੀਬ 6:35 ਵਜੇ ਮੇਰੇ ਇਸ ਅਕਾੳਾੂਟ 'ਚੋਂ 3 ਲੱਖ 49 ਹਜ਼ਾਰ ਰੁਪਏ ਦੀ ਰਕਮ ਕੱਢਣ ਦਾ ਮੈਸੇਜ ਆਇਆ ਤਾਂ ਮੇਰੇ ਵਲੋਂ ਬੈਂਕ ਨਾਲ ਸੰਪਰਕ ਕਰਨ 'ਤੇ ਪਤਾ ਲੱਗਾ ਕਿ ਮੇਰੇ ਅਕਾੳਾੂਟ ਨਾਲ ਡਿਜੀਟਲ ਠੱਗੀ ਹੋ ਗਈ ਹੈ | ਜਦਕਿ ਇਸ ਸੰਬੰਧੀ ਮੈਂ ਸਾਈਬਰ ਕ੍ਰਾਈਮ 'ਤੇ ਆਨਲਾਈਨ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ | ਉਨ੍ਹਾਂ ਸੰਬੰਧਿਤ ਵਿਭਾਗ ਤੋਂ ਉਨ੍ਹਾਂ ਨਾਲ ਹੋਈ ਠੱਗੀ 'ਚ ਹੋਏ ਨੁਕਸਾਨ ਦੀ ਭਰਪਾਈ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ 55 ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸੰਤ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੇ ਜਨਮ ਅਸਥਾਨ ਤੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।