17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਜਾਗਰੂਕਤਾ ਕੈਂਪ ਅੱਜ

ਅਜੀਤ ਡੈਸਕ 14-02-2026
ਬੀਣੇਵਾਲ,13 ਫਰਵਰੀ (ਬੈਜ ਚੌਧਰੀ)-ਗੌਰਮਿੰਟ ਟੀਚਰ ਯੂਨੀਅਨ ਪੰਜਾਬ, ਸ਼ਾਖਾ ਗੜ੍ਹਸ਼ੰਕਰ ਬਲਾਕ-1 ਤੇ ਬਲਾਕ-2 ਅਤੇ ਪੁਰਾਈ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਗੜ੍ਹਸ਼ੰਕਰ ਦੇ ਸਾਂਝੇ ਯਤਨਾਂ ਨਾਲ ਐਨ.ਪੀ.ਐਸ ਪੀੜਿਤ ਕਰਮਚਾਰੀਆਂ ਦੀ ਜਾਗਰੂਕਤਾ ਸਬੰਧੀ ਸੈਮੀਨਾਰ ਡਾਕਟਰ ਅੰਬੇਦਕਰ ਭਵਨ ਖਾਨਪੁਰ ਵਿਖੇ ਅੱਜ 14 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਅਸ਼ਵਨੀ ਰਾਣਾ ਪ੍ਰਧਾਨ ਜੀ.ਟੀ.ਯੂ ਗੜ੍ਹਸ਼ੰਕਰ ਬਲਾਕ-2 ਨੇ ਦੱਸਿਆ ਕਿ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਹਜਾਰਾ ਸਿੰਘ ਚੀਮਾ ਅਤੇ ਜਸਵੀਰ ਤਲਵਾੜਾ ਹੋਣਗੇ | ਬੁਲਾਰੇ ਐਨ.ਪੀ.ਐਸ ਪੀੜਿਤ ਕਰਮਚਾਰੀਆਂ ਨੂੰ ਨਵੀਂ ਪੈਨਸ਼ਨ ਸਕੀਮ,ਯੂਨੀਫਾਈਡ ਪੈਨਸ਼ਨ ਸਕੀਮ ਅਤੇ ਪੁਰਾਣੀ ਪੈਨਸ਼ਨ ਸਬੰਧੀ ਮਿਲਣ ਵਾਲੇ ਲਾਭ-ਹਾਨੀ (ਨਫਾ ਨੁਕਸਾਨ) ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣਗੇ ਅਤੇ ਪੁਰਾਣੀ ਪੈਨਸ਼ਨ ਕਿਵੇਂ ਬਹਾਲ ਹੋਵੇਗੀ ਇਸ ਦੀ ਵਿਉਂਤਬੰਦੀ ਦੱਸਣਗੇ |
ਪਿਛਲੀ ਖ਼ਬਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਅਗਲੀ ਖ਼ਬਰ ਬ੍ਰਹਮ ਗਿਆਨੀ ਸਵਾਮੀ ਸਰੂਪਾ ਨੰਦ ਦੀ ਯਾਦ 'ਚ 29ਵਾਂ ਸਾਲਾਨਾ ਭੰਡਾਰਾ ਪਿੰਡ ਮੰਡ ਵਿਖੇ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।