ਮਾਹਿਲਪੁਰ, 13ਫਰਵਰੀ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪਿ੍ੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵਲੋਂ 63ਵਾਂ ਆਲ ਇੰਡੀਆ ਪਿ੍ੰ. ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ 'ਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਸਿੱਖ ਵਿੱਦਿਅਕ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰੀ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਤੇ ਦਲਜੀਤ ਸਿੰਘ ਸਹੋਤਾ ਕਨਵੀਨਰ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਤੇ ਟੂਰਨਾਮੈਂਟ ਦੇ ਵਧੀਆ ਪ੍ਰਬੰਧਾਂ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ | ਪ੍ਰਧਾਨਗੀ ਡਾ. ਜੰਗ ਬਹਾਦਰ ਸਿੰਘ ਰਾਏ, ਦਲਜੀਤ ਸਿੰਘ ਬੈਂਸ ਕੈਨੇਡਾ, ਐੱਸ.ਪੀ. ਸ਼ਮਿੰਦਰਜੀਤ ਸਿੰਘ ਬੈਂਸ, ਪਿ੍ੰਸੀਪਲ ਡਾ. ਪਰਵਿੰਦਰ ਸਿੰਘ, ਸੇਵਕ ਸਿੰਘ ਬੈਂਸ ਅਮਰੀਕਾ, ਜੀਤ ਖਾਬੜਾ ਕੈਨੇਡਾ, ਇੰਦਰਜੀਤ ਸਿੰਘ ਭਾਰਟਾ ਮੈਨੇਜਰ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਕੁਲਵੀਰ ਸਿੰਘ ਖੱਖ ਯੂ.ਕੇ., ਰਾਜਵਿੰਦਰ ਸਿੰਘ ਸਵਿਟਜ਼ਰਲੈਂਡ, ਚੈਂਚਲ ਸਿੰਘ ਹੀਰ, ਪ੍ਰੋ. ਅਜੀਤ ਲੰਗੇਰੀ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਅੱਜ ਕਰਵਾਏ ਗਏ ਕਾਲਜ ਵਰਗ ਅੰਡਰ-17 ਦੇ ਮੈਚ 'ਚ ਰਾਊਾਡ ਗਲਾਸ ਮੁਹਾਲੀ ਨੇ ਫੁੱਟਬਾਲ ਅਕੈਡਮੀ ਬੱਡੋਂ ਨੂੰ 3-0 ਨਾਲ, ਕਲੱਬ ਵਰਗ 'ਚ ਫੁੱਟਬਾਲ ਕਲੱਬ ਦਿੱਲੀ ਨੇ ਆਰ.ਟੀ. ਬੁਆਏਜ਼ ਹੈਦਰਾਬਾਦ ਨੂੰ 8-2 ਤੇ ਸੀ.ਆਰ.ਪੀ.ਐੱਫ. ਜਲੰਧਰ ਨੇ ਨਾਮਧਾਰੀ ਫੁੱਟਬਾਲ ਕਲੱਬ ਦੀ ਟੀਮ ਨੂੰ 2-1 ਦੇ ਫ਼ਰਕ ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਡਾ. ਪਰਮਪ੍ਰੀਤ ਸਿੰਘ, ਹਰਨੰਦਨ ਸਿੰਘ ਖਾਬੜਾ, ਦਲਜੀਤ ਸਿੰਘ ਬੈਂਸ ਇੰਗਲੈਂਡ, ਜਗਜੀਤ ਸਿੰਘ ਗਣੇਸ਼ਪੁਰ, ਪਿ੍ੰ. ਰੁਪਿੰਦਰਜੌਤ ਸਿੰਘ ਬੱਬੂ, ਅਮਰੀਕ ਸਿੰਘ ਬੈਂਸ, ਇੰਜ. ਤਰਲੋਚਨ ਸਿੰਘ ਸੰਧੂ, ਬਲਰਾਜ ਸਿੰਘ ਸੰਘਾ, ਸੀਤਲ ਸਿੰਘ ਲੁਡੂ ਕੈਨੇਡਾ, ਪ੍ਰੋਫ਼ੈਸਰ ਡਾ. ਰਾਜ ਕੁਮਾਰ, ਹੈੱਡ ਮਾ. ਅਰਵਿੰਦਰ ਸਿੰਘ ਹਵੇਲੀ, ਹਰਜੀਤ ਸਿੰਘ ਬੈਂਸ ਕੈਨੇਡਾ, ਕੌਂਸਲਰ ਬਲਦੇਵ ਸਿੰਘ, ਮਲਕੀਤ ਸਿੰਘ ਹੀਰ, ਵਰਿੰਦਰ ਸ਼ਰਮਾ, ਸਰਪੰਚ ਹਰਨੇਕ ਸਿੰਘ, ਮਹਿੰਦਰ ਭਾਟੀਆਂ ਦਿੱਲੀ, ਸਤਪਾਲ ਸਿੰਘ ਬੈਂਸ, ਪਿ੍ੰ. ਜਗਮੋਹਣ ਸਿੰਘ, ਮਾ. ਬਨਿੰਦਰ ਸਿੰਘ, ਮਾ. ਅੱਛਰ ਸਿੰਘ, ਪਰਮਜੀਤ ਸਿੰਘ ਬੈਂਸ, ਅਜੀਤ ਸਿੰਘ, ਤਲਵਿੰਦਰ ਹੀਰ, ਬਲਜਿੰਦਰ ਕੁਮਾਰ, ਬਲਵੀਰ ਸਿੰਘ ਝੂਟੀ, ਬੀ.ਐਸ.ਬਾਗਲਾ, ਮੋਹਣ ਸਿੰਘ ਬੈਂਸ ਕੈਨੇਡਾ, ਗੁਰਦਿਆਲ ਸਿੰਘ ਖਾਬੜਾ, ਸਤਵਿੰਦਰ ਸਿੰਘ ਬਿੱਟੂ, ਪਿ੍ੰ. ਇੰਦਰਜੀਤ ਸਿੰਘ, ਜਗਦੀਪ ਸਿੰਘ ਐਮ.ਸੀ., ਖੁਸ਼ਵੰਤ ਸਿੰਘ, ਗੁਰਪਾਲ ਸਿੰਘ, ਗੁਰਮਿੰਦਰ ਸਿੰਘ ਕੈਂਡੋਵਾਲ, ਬੰਤ ਸਿੰਘ ਬੈਂਸ, ਰਾਜ ਕੁਮਾਰ ਰਾਜੂ, ਰੋਹਿਤ ਸ਼ਰਮਾ, ਰਾਕੇਸ਼ ਕੁਮਾਰ ਪਨਾਮ, ਲੈਕ.ਰਘਵੀਰ ਸਿੰਘ ਅਤੇ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ |