ਚੱਬੇਵਾਲ, 14 ਫ਼ਰਵਰੀ (ਰਾਜੀਵ ਭਾਰਦਵਾਜ)-ਚੱਬੇਵਾਲ ਦੇ ਸੰਧੂ ਫਾਰਮ ਵਿਖੇ ਹਲਕਾ ਚੱਬੇਵਾਲ ਦੇ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਹੋਈ¢ ਮੀਟਿੰਗ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਸੀਨੀਅਰ ਆਗੂ ਨਿਰਮਲ ਸਿੰਘ ਭੀਲੋਵਾਲ ਨੇ ਸ਼ਿਰਕਤ ਕੀਤੀ¢ ਮੀਟਿੰਗ 'ਚ ਚੱਬੇਵਾਲ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਸਾਨੂੰ ਸਾਰਿਆਂ ਨੂੰ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ¢ ਉਨ੍ਹਾਂ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਯਕੀਨੀ ਹੈ¢ ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ¢ ਨਿਰਮਲ ਸਿੰਘ ਭੀਲੋਵਾਲ ਨੇ ਕਿਹਾ ਕਿ ਅਕਾਲੀ ਦਲ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਿਰੋਧੀਆਂ ਦੀ ਨੀਂਦ ਉਡਾ ਰਿਹਾ ਹੈ¢ ਮੀਟਿੰਗ ਦੌਰਾਨ ਬੁਲਾਰਿਆਂ ਨੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਆਪਣੇ ਸੁਝਾਅ ਸਾਂਝੇ ਕੀਤੇ ¢ ਮੀਟਿੰਗ ਦੇ ਅੰਤ 'ਚ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਚੱਬੇਵਾਲ ਸਰਕਲ ਤੋਂ ਸਰਕਲ ਇੰਚਾਰਜ ਨਿਰਮਲ ਸਿੰਘ ਭੀਲੋਵਾਲ, ਸਰਕਲ ਬੀਬੀ ਪੰਡੋਰੀ ਤੋਂ ਇੰਚਾਰਜ ਸੁਰਿੰਦਰਪਾਲ ਸਿੰਘ, ਸਰਕਲ ਸਾਹਰੀ ਤੋਂ ਚਰਨਜੀਤ ਸਿੰਘ, ਸਰਕਲ ਬੋਹਣ ਤੋਂ ਗੁਰਚਰਨ ਸਿੰਘ, ਸਰਕਲ ਭਾਮ ਤੋਂ ਬੂਟਾ ਸਿੰਘ ਗਿੱਲ, ਸਰਕਲ ਰਾਮਪੁਰ ਤੋਂ ਜੋਗਾ ਸਿੰਘ, ਸਰਕਲ ਨਡਾਲੋਂ ਤੋਂ ਜਸਵੀਰ ਸਿੰਘ ਭੱਟੀ, ਸਰਕਲ ਕੋਟਫ਼ਤੂਹੀ ਤੋਂ ਗੁਰਦੀਪ ਸਿੰਘ, ਸਰਕਲ ਰਾਜਪੁਰ ਭਾਈਆਂ ਤੋਂ ਮੱਖਣ ਸਿੰਘ, ਸਰਕਲ ਬਾੜੀਆਂ ਕਲਾਂ ਤੋਂ ਸੁਖਦੇਵ ਸਿੰਘ, ਸਰਕਲ ਜੰਡੋਲੀ ਤੋਂ ਅਮਨਦੀਪ ਸਿੰਘ, ਸਰਕਲ ਮਹਿਮਦੋਵਾਲ ਤੋਂ ਇਕਬਾਲ ਸਿੰਘ ਨੂੰ ਸਨਮਾਨਿਤ ਕੀਤਾ¢ ਇਸ ਮੌਕੇ ਨਵਜੋਤ ਮਹਿਤਾ, ਸੁਰਿੰਦਰਪਾਲ ਸਿੰਘ ਸੰਧੂ, ਬਲਵੀਰ ਸਿੰਘ ਪੰਚ, ਸੁੱਚਾ ਸਿੰਘ, ਮਹਿੰਦਰ ਸਿੰਘ, ਸੁਖਜਿੰਦਰ ਸਿੰਘ ਸੱਤਾ, ਚਰਨ ਸਿੰਘ ਯੂ.ਐਸ.ਏ, ਜਸਵੀਰ ਸਿੰਘ, ਤਜਿੰਦਰ ਸਿੰਘ, ਰਵੀ ਕੁਮਾਰ ਮੇਹਟੀਆਣਾ, ਪਰਮਜੀਤ ਸਿੰਘ ਰਾਮਪੁਰ, ਰਣਜੀਤ ਸਿੰਘ, ਰਾਜੇਸ਼ ਕੁਮਾਰ, ਰਣਵੀਰ ਸਿੰਘ ਬੋਹਣ ਆਦਿ ਹਾਜ਼ਰ ਸਨ ¢