15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਫੁੱਟਬਾਲ ਟੂਰਨਾਮੈਂਟ 'ਚ ਪੰਜਾਬ ਪੁਲਿਸ ਜਲੰਧਰ ਤੇ ਪੀ.ਆਈ.ਐਸ.ਐਫ.ਏ.ਮਾਹਿਲਪੁਰ ਵਲੋਂ ਜਿੱਤਾਂ <br/>

ਅਜੀਤ ਡੈਸਕ 15-02-2026
ਮਾਹਿਲਪੁਰ, 14 ਫਰਵਰੀ (ਰਜਿੰਦਰ ਸਿੰਘ)-ਪਿ੍ੰ: ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵਲੋਂ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ 'ਚ ਕਰਵਾਏ ਜਾ ਰਹੇ 63ਵੇਂ ਆਲ ਇੰਡੀਆ ਪਿ੍ੰ.ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਅੱਜ ਦੂਸਰੇ ਦਿਨ ਸਿੱਖ ਵਿੱਦਿਅਕ ਕੌਂਸਲ ਜਨਰਲ ਸਕੱਤਰ ਪ੍ਰੋ.ਅਪਿੰਦਰ ਸਿੰਘ ਮਾਹਿਲਪੁਰੀ, ਮੈਨੇਜਰ ਅਮਿਤ ਦਾਰਵ, ਰਣਬੀਰ ਸਿੰਘ ਬੈਂਸ, ਸੀਤਲ ਸਿੰਘ ਲੁਡੂ ਕੈਨੇਡਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਪ੍ਰਧਾਨਗੀ ਜੀ.ਐਸ ਮੈਦਾਨ ਡਾਇਰੈਕਟਰ ਮੈਡਮ ਪ੍ਰੇਮ ਮੈਦਾਨ, ਹਰਨੰਦਨ ਸਿੰਘ ਖਾਬੜਾ, ਰਜਿੰਦਰ ਮੈਂਡੀ, ਹਰਦੀਪ ਸਿੰਘ ਸੈਣੀ, ਪਿ੍ੰਸੀਪਲ ਡਾ. ਪਰਵਿੰਦਰ ਸਿੰਘ, ਵਿਜੇ ਬਾਲੀ ਜੁਆਇੰਟ ਸੈਕਟਰੀ ਪੀ.ਐਫ.ਏ., ਦਲਜੀਤ ਸਿੰਘ ਬਿੱਟੂ, ਇੰਜੀ.ਤਰਲੋਚਨ ਸਿੰਘ ਸੰਧੂ, ਡਾ. ਰਾਜ ਕੁਮਾਰ, ਸੇਵਕ ਸਿੰਘ ਬੈਂਸ ਅਮਰੀਕਾ, ਹੈੱਡ ਮਾ. ਅਰਵਿੰਦਰ ਸਿੰਘ ਹਵੇਲੀ, ਜੀਤ ਖਾਬੜਾ ਕੈਨੇਡਾ, ਕਮਾਂਡੈਟ ਸੂਰਜ ਭਾਨ ਹਾਂਡਾ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਪਿ੍ੰ. ਇੰਦਰਜੀਤ ਸਿੰਘ, ਗੁਰਦੇਵ ਸਿੰਘ ਗਿੱਲ ਅਰਜਨਾ ਐਵਾਰਡੀ, ਐਮ.ਡੀ. ਹਰਜਿੰਦਰ ਸਿੰਘ ਗਿੱਲ, ਪਿ੍ੰ. ਦਵਿੰਦਰ ਸਿੰਘ, ਅਮਰਜੀਤ ਸਿੰਘ ਸੰਘਾ, ਗੁਰਪਾਲ ਸਿੰਘ ਕੈਨੇਡਾ, ਕੁਲਵਰਨ ਸਿੰਘ ਬੈਂਸ, ਬਲਜੀਤ ਸਿੰਘ ਟੀਟੂ, ਚੈਂਚਲ ਸਿੰਘ ਬੈਸ ਕੈਨੇਡਾ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਅੱਜ ਕਰਵਾਏ ਗਏ ਕਲੱਬ ਵਰਗ 'ਚ ਪੰਜਾਬ ਪੁਲਿਸ ਜਲੰਧਰ ਨੇ ਜੇ.ਸੀ.ਟੀ ਅਕੈਡਮੀ ਫਗਵਾੜਾ ਨੂੰ 3-1 ਨਾਲ ਤੇ .ਅੰਡਰ-17 'ਚ ਪੀ.ਆਈ.ਐਸ.ਐਫ.ਏ.ਮਾਹਿਲਪੁਰ ਨੇ ਫਿੱਟ-15 ਐਫ.ਏ. ਨੂੰ ਪਨੈਲਟੀ ਕਿੱਟ ਰਾਹੀਂ 4-1 ਨਾਲ, ਫੁੱਟਬਾਲ ਅਕੈਡਮੀ ਅਨੰਦਪੁਰ ਸਾਹਿਬ ਨੇ ਡੀ.ਏ.ਵੀ ਫਗਵਾੜਾ ਨੂੰ 2-1 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ | ਅੱਜ ਅੰਡਰ-14 ਦੇ ਕਰਵਾਏ ਗਏ ਫਾਈਨਲ ਮੈਚ 'ਚ ਫੁੱਟਬਾਲ ਅਕੈਡਮੀ ਮਾਹਿਲਪੁਰ ਨੇ ਸੰਤ ਬਾਬਾ ਹਰੀ ਸਿੰਘ ਸਕੂਲ ਮਾਹਿਲਪੁਰ ਨੂੰ ਪਨਾਲਟੀ ਕਿੱਕ ਰਾਹੀ 6-5 ਨਾਲ ਹਰਾ ਟਰਾਫ਼ੀ 'ਤੇ ਕਬਜ਼ਾ ਕੀਤਾ | ਇਸ ਮੌਕੇ ਕੁਲਵਰਨ ਸਿੰਘ ਬੈਂਸ, ਦਲਜੀਤ ਸਿੰਘ ਬੈਂਸ ਇੰਗਲੈਂਡ, ਮਾ. ਜਗਜੀਤ ਸਿੰਘ ਗਣੇਸ਼ਪੁਰ, ਪਿ੍ੰ. ਰੁਪਿੰਦਰਜੌਤ ਸਿੰਘ ਬੱਬੂ, ਦਲਜੀਤ ਸਿੰਘ ਬੈਂਸ ਕੈਨੇਡਾ, ਅਮਰੀਕ ਸਿੰਘ ਬੈਂਸ, ਸੋਹਣ ਸਿੰਘ ਗਿੱਲ, ਬਲਰਾਜ ਸਿੰਘ ਸੰਘਾ, ਮਾ. ਗੁਰਵਿੰਦਰਪਾਲ ਸਿੰਘ, ਤਰਸੇਮ ਭਾਅ, ਠਾਕੁਰ ਕਰਨ ਮਹਿਤਾ, ਕੋਚ ਹਰਜੀਤ ਪਾਲ, ਕੋਚ ਸਰਫ਼ਰਾਜ਼, ਹਰਜੀਤ ਸਿੰਘ ਬੈਂਸ ਕੈਨੇਡਾ, ਡਾ.ਧੀਰਜ ਸ਼ਰਮਾ, ਸਰਪੰਚ ਪਿ੍ਤਪਾਲ ਕੌਰ ਲੰਗੇਰੀ, ਗੁਰਇਕਬਾਲ ਸਿੰਘ ਬੈਂਸ, ਕਸ਼ਮੀਰਾ ਸਿੰਘ ਗਹਿਲਾ, ਮਹਿੰਦਰ ਭਾਟੀਆਂ ਦਿੱਲੀ, ਸਤਪਾਲ ਸਿੰਘ ਬੈਂਸ, ਪਿ੍ੰ. ਜਗਮੋਹਣ ਸਿੰਘ, ਰਵਿੰਦਰ ਸਿੰਘ ਹੁਸ਼ਿਆਰਪੁਰ, ਗੁਰਿੰਦਰ ਸਿੰਘ, ਸਤਪ੍ਰਕਾਸ਼ ਕੈਨੇਡੀਅਨ, ਮਾ.ਬਨਿੰਦਰ ਸਿੰਘ, ਮਾ.ਅੱਛਰ ਸਿੰਘ, ਹੈੱਡ. ਹਰਭਜਨ ਸਿੰਘ, ਪਰਮਜੀਤ ਸਿੰਘ ਬੈਂਸ, ਡਾ. ਪਰਮਪ੍ਰੀਤ ਸਿੰਘ, ਤਲਵਿੰਦਰ ਹੀਰ, ਬਲਜਿੰਦਰ ਕੁਮਾਰ, ਬਲਵੀਰ ਸਿੰਘ ਝੂਟੀ, ਬੀ.ਐਸ.ਬਾਗਲਾ, ਤਕਦੀਰ ਸਿੰਘ ਭਾਰਟਾ, ਜਗਦੀਪ ਸਿੰਘ ਸਾਬਕਾ ਵਾਇਸ ਪ੍ਰਧਾਨ ਨਗਰ ਪੰਚਾਇਤ, ਬੰਤ ਸਿੰਘ ਬੈਂਸ, ਰਾਜ ਕੁਮਾਰ ਰਾਜੂ ਅਤੇ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ |

ਪਿਛਲੀ ਖ਼ਬਰ ਕੈਂਬਰਿਜ ਓਵਰਸੀਜ਼ ਸਕੂਲ ਨੇ ਛੋਟੇ ਸਿਤਾਰਿਆਂ ਦਾ ਗ੍ਰੈਜੂਏਸ਼ਨ ਦਿਵਸ ਮਨਾਇਆ <br/> ਅਗਲੀ ਖ਼ਬਰ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮਿੰਦਰ ਸੰਧੂ ਨੇ ਸਰਕਲ ਪ੍ਰਧਾਨਾਂ ਦਾ ਕੀਤਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।