ਹੁਸ਼ਿਆਰਪੁਰ, 14 ਫਰਵਰੀ (ਅ.ਬ.)- ਜਲੰਧਰ ਦੇ ਪ੍ਰਸਿੱਧ ਜੰਮੂ ਹਸਪਤਾਲ ਵਲੋਂ ਹੁਸ਼ਿਆਰਪੁਰ ਸ਼ਹਿਰ 'ਚ ਲੋਕਾਂ ਨੂੰ ਮੋਟਾਪੇ ਅਤੇ ਇਸ ਨਾਲ ਸੰਬੰਧਿਤ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਬੈਰੀਆਟਿ੍ਕ ਸਰਜਰੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ | ਇਹ ਸੈਮੀਨਾਰ ਹੋਟਲ ਪ੍ਰੈਜ਼ੀਡੈਂਸੀ, ਹੁਸ਼ਿਆਰਪੁਰ 'ਚ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ | ਇਸ ਸੈਮੀਨਾਰ 'ਚ ਜੰਮੂ ਹਸਪਤਾਲ ਦੇ ਚੀਫ਼ ਬੈਰੀਆਟਿ੍ਕ ਅਤੇ ਰੋਬੋਟਿਕ ਸਰਜਨ ਡਾ. ਜੀ. ਐਸ. ਜੰਮੂ ਖੁਦ ਹਾਜ਼ਰ ਰਹਿਣਗੇ | ਉਨ੍ਹਾਂ ਦੇ ਨਾਲ ਹਸਪਤਾਲ ਦੀ ਡਾਇਟੀਸ਼ਨ ਅਤੇ ਮੈਡੀਕਲ ਟੀਮ ਵੀ ਸ਼ਾਮਿਲ ਹੋਵੇਗੀ, ਜੋ ਮੋਟਾਪੇ ਦੇ ਇਲਾਜ ਅਤੇ ਬੈਰੀਆਟਿ੍ਕ ਸਰਜਰੀ ਨਾਲ ਜੁੜੇ ਸਾਰੇ ਮਹੱਤਵਪੂਰਨ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ | ਸੈਮੀਨਾਰ ਦੌਰਾਨ ਇਹ ਵੀ ਦੱਸਿਆ ਜਾਵੇਗਾ ਕਿ ਬੈਰੀਆਟਿ੍ਕ ਸਰਜਰੀ ਸਿਰਫ਼ ਵਜ਼ਨ ਘਟਾਉਣ 'ਚ ਹੀ ਮਦਦਗਾਰ ਨਹੀਂ, ਸਗੋਂ ਸ਼ੂਗਰ (ਡਾਇਬਟੀਜ਼), ਉੱਚ ਰਕਤਚਾਪ, ਉੱਚ ਕੋਲੇਸਟਰੋਲ ਅਤੇ ਹੋਰ ਮੈਟਾਬੋਲਿਕ ਬਿਮਾਰੀਆਂ ਨੂੰ ਕਾਬੂ ਕਰਨ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਇਸਦੇ ਨਾਲ ਹੀ ਇਹ ਵੀ ਸਮਝਾਇਆ ਜਾਵੇਗਾ ਕਿ ਕਿਹੜੇ ਮਰੀਜ਼ ਇਸ ਸਰਜਰੀ ਲਈ ਯੋਗ ਹਨ, ਸਰਜਰੀ ਕਿਵੇਂ ਕੀਤੀ ਜਾਂਦੀ ਹੈ ਅਤੇ ਆਧੁਨਿਕ ਤਕਨੀਕਾਂ ਦੇ ਕੀ ਫ਼ਾਇਦੇ ਹਨ | ਆਯੋਜਕਾਂ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਮੋਟਾਪੇ ਜਾਂ ਇਸ ਨਾਲ ਜੁੜੀਆਂ ਬਿਮਾਰੀਆਂ ਨਾਲ ਪੀੜਤ ਹਨ, ਉਹ ਇਸ ਮੁਫ਼ਤ ਜਾਗਰੂਕਤਾ ਸੈਮੀਨਾਰ 'ਚ ਸ਼ਾਮਿਲ ਹੋ ਕੇ ਮਾਹਿਰਾਂ ਤੋਂ ਸਿੱਧੀ ਜਾਣਕਾਰੀ ਅਤੇ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਸਕਦੇ ਹਨ |