ਟਾਂਡਾ ਉੜਮੁੜ, 14 ਫਰਵਰੀ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਹਿਬਾਜ਼ਪੁਰ ਟਾਂਡਾ ਵਿਚ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ 'ਫੇਅਰਵੈੱਲ ਸਮਾਗਮ' ਦਾ ਸ਼ਾਨਦਾਰ ਆਯੋਜਨ ਕੀਤਾ ਗਿਆ | ਇਹ ਸਮਾਗਮ 11ਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਆਪਣੇ ਸੀਨੀਅਰਾਂ ਨੂੰ ਸਨਮਾਨਿਤ ਵਿਦਾਇਗੀ ਦੇਣ ਲਈ ਕਰਵਾਇਆ ਗਿਆ | ਪਿ੍ੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਚੇਅਰਮੈਨ ਤਰਲੋਚਨ ਸਿੰਘ ਅਤੇ ਵਾਈਸ ਚੇਅਰਪਰਸਨ ਕਮਲੇਸ਼ ਕੌਰ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਿਲ ਹੋਏ | ਸ਼ੁਰੂਆਤ ਦੀਪ ਜਗਾਉਣ ਨਾਲ ਹੋਈ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪਿ੍ੰਸੀਪਲ, ਅਧਿਆਪਕਾਂ ਨੇ ਹਾਜ਼ਰੀ ਭਰੀ | ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਭੰਗੜਾ, ਗਿੱਧਾ, ਗੀਤ-ਸੰਗੀਤ, ਨਾਟਕ ਅਤੇ ਕੋਰੀਓਗ੍ਰਾਫੀ ਰਾਹੀਂ ਰੰਗਾ-ਰੰਗ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | 11ਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਾਂ ਲਈ ਖ਼ਾਸ ਟਾਈਟਲ ਅਤੇ ਯਾਦਗਾਰੀ ਉਪਹਾਰ ਵੀ ਤਿਆਰ ਕੀਤੇ ਜਿਸ ਵਿਚ ਮਿਸਟਰ ਫੇਅਰਵੈੱਲ ਸਿਮਰਦੀਪ ਸਿੰਘ ਅਤੇ ਮਿਸ ਫੇਅਰਵੈੱਲ ਵਜੋਂ ਨਵਨੀਤ ਕੌਰ ਦੀ ਚੋਣ ਹੋਈ | ਸਕੂਲ ਦੀ ਪਿ੍ੰਸੀਪਲ ਸੰਗਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀ ਸਕੂਲ ਦੀ ਸਭ ਤੋਂ ਵੱਡੀ ਪੂੰਜੀ ਹਨ ਅਤੇ ਉਨ੍ਹਾਂ ਦੀ ਸਫਲਤਾ ਹੀ ਸੰਸਥਾ ਦੀ ਅਸਲ ਕਾਮਯਾਬੀ ਹੈ | ਚੇਅਰਮੈਨ ਤਰਲੋਚਨ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ ਤੇ ਮੈਨੇਜਰ ਗਜਿੰਦਰ ਪਾਲ ਸਿੰਘ, ਟਰਾਂਸਪੋਰਟ ਮੈਨੇਜਰ ਤਰਨ ਸੈਣੀ, ਜਗਬੰਧਨ ਸਿੰਘ, ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਹਰਮਿੰਦਰ, ਹਰਜੀਤ, ਵਿਨੇ, ਸ਼ਿਲਪਾ, ਅੰਕਿਤਾ, ਸੁਮਿਤ, ਪਿੰਕੀ, ਪੰਕਜ, ਸੁਰੇਸ਼, ਇਕਬਾਲ, ਕੁਲਵੀਰ, ਮਮਤਾ, ਅੰਕਿਤਾ, ਬਲਜੀਤ, ਕੰਚਨ, ਕਿਰਨ, ਸੁਸ਼ੀਲ, ਸੁਰੇਸ਼, ਬਲਦੇਵ, ਮੋਨੀਕਾ, ਰਮਨ, ਸੋਨੰੂ ਰਾਣੀ, ਕਿਰਨਪ੍ਰੀਤ, ਪਰਮਜੀਤ ਕੌਰ, ਰਮਨਦੀਪ, ਅਮਰਜੀਤ, ਰਾਜਵੀਰ ਕੌਰ, ਗੁਰਪ੍ਰੀਤ, ਵਿਸ਼ਾਲੀ, ਅਰਚਨਾ, ਕਮਲਜੀਤ, ਰਜਵਿੰਦਰ, ਸੱਤਿਆ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |