15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਜਥੇ. ਕਸ਼ਮੀਰ ਸਿੰਘ ਸੰਧਰ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ <br/>

ਅਜੀਤ ਡੈਸਕ 15-02-2026
ਗੜ੍ਹਦੀਵਾਲਾ, 14 ਫਰਵਰੀ (ਚੱਗਰ)-ਦੁਆਬਾ ਰੋਡਵੇਜ਼ ਦੇ ਸਾਬਕਾ ਮੈਨੇਜਰ ਸ਼ਿਵਦੇਵ ਸਿੰਘ ਸੰਧਰ ਦੇ ਭਰਾ ਜਥੇਦਾਰ ਕਸ਼ਮੀਰ ਸਿੰਘ ਸੰਧਰ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿੱਤ ਉਨ੍ਹਾਂ ਦੇ ਗ੍ਰਹਿ ਵਿਖੇ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸਿੰਘ ਸਭਾ ਪਿੰਡ ਮਾਛੀਆਂ ਵਿਖੇ ਭਾਈ ਇੰਦਰਜੀਤ ਸਿੰਘ ਸੁਹਾਣਾ ਦੇ ਜਥੇ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਮੈਨੇ. ਸ਼ਿਵਦੇਵ ਸਿੰਘ ਸੰਧਰ ਨੇ ਆਈਆਂ ਸੰਗਤਾਂ ਤੇ ਨਾਮਵਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜਥੇ. ਹਰਪ੍ਰੀਤ ਸਿੰਘ ਸਮਾਧਾ, ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ, ਬਾਗ਼ਬਾਨੀ ਵਿਭਾਗ ਦੇ ਸਾਬਕਾ ਡਾਇਰੈਕਟਰ ਚੌਧਰੀ ਗੁਰਕਮਲ ਸਿੰਘ ਸਹੋਤਾ, ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਚੇਤਨ ਸਿੰਘ ਜਲੰਧਰ, ਮਾਰਕੀਟ ਕਮੇਟੀ ਦੇ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ, ਪਿ੍ਥੀਪਾਲ ਸਿੰਘ ਦਾਤਾ, ਕਰਨਵੀਰ ਸਿੰਘ ਸੰਧਰ, ਮੈਨੇ. ਫਕੀਰ ਸਿੰਘ ਸਹੋਤਾ, ਦੀਪਗਗਨ ਸਿੰਘ ਹਨੀ ਦਸੂਹਾ, ਡਾ. ਬਲਵਿੰਦਰ ਸਿੰਘ ਗੜ੍ਹਦੀਵਾਲਾ, ਪਿ੍ੰ. ਅਰਵਿੰਦਰ ਕੌਰ ਗਿੱਲ, ਚੌਧਰੀ ਪਰਮਜੀਤ ਕੌਰ ਐਮ.ਸੀ. ਗੜ੍ਹਦੀਵਾਲਾ, ਚੌਧਰੀ ਦਲਵਿੰਦਰ ਕੌਰ, ਚੌਧਰੀ ਉਪਵਿੰਦਰ ਸਿੰਘ, ਪਿ੍ੰ. ਜਗਜੀਤ ਸਿੰਘ ਰੀਹਲ, ਜਗਤਾਰ ਸਿੰਘ ਮਾਛੀਆਂ, ਮਾ. ਸੰਤੋਖ ਸਿੰਘ, ਮਾ. ਜਗਵਿੰਦਰ ਸਿੰਘ, ਸੁਖਜਿੰਦਰ ਸਿੰਘ ਧਾਮੀ, ਕੁਲਦੀਪ ਸਿੰਘ ਭਟੋਲੀਆਂ ਸਮੇਤ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਦੁਮੋਆਲ ਵਿਖੇ ਮੂਰਤੀ ਸਥਾਪਨਾ ਅੱਜ <br/> ਅਗਲੀ ਖ਼ਬਰ ਸਿਲਵਰ ਓਕ ਸਕੂਲ ਵਿਖੇ ਫੇਅਰਵੈੱਲ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।