15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪਿੰਡ ਦੁਮੋਆਲ ਵਿਖੇ ਮੂਰਤੀ ਸਥਾਪਨਾ ਅੱਜ <br/>

ਅਜੀਤ ਡੈਸਕ 15-02-2026
ਤਲਵਾੜਾ, 14 ਫਰਵਰੀ (ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਦੁਮੋਆਲ ਦੇ ਸ਼ਿਵ ਮੰਦਿਰ ਵਿਖੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ 15 ਫਰਵਰੀ ਨੂੰ ਸਥਾਪਤ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਪਿੰਡ ਦੁਮੋਆਲ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਪਿੰਡ ਬਡਾਲਾ, ਗੋਇਵਾਲ, ਪੱਸੀ ਕਰੋੜਾ, ਰੇਪੂਰ, ਦੇਪੂਰ, ਚੰਡੋਲੀ, ਬਾਬਾ ਬੋਹੜ ਸ਼ਾਹ ਮੰਦਿਰ ਅਤੇ ਮੁੜ ਅਰੰਭਿਕ ਸਥਾਨ 'ਤੇ ਪਹੁੰਚੀ ਜਿੱਥੇ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਸਨ | ਸ਼ੋਭਾ ਯਾਤਰਾ ਦੇ ਅੱਗੇ ਫੁੱਲਾਂ ਨਾਲ ਸਜਾਈ ਗੱਡੀ ਵਿਚ ਸ਼ਿਵ ਪਰਿਵਾਰਾਂ ਦੀਆਂ ਮੂਰਤੀਆਂ ਬਿਰਾਜਮਾਨ ਸਨ | ਇਸ ਸ਼ੋਭਾ ਯਾਤਰਾ ਵਿਚ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਠਾਕੁਰ ਰਮਨਦੀਪ ਸਿੰਘ ਕੰਵਰ ਸਰਪੰਚ ਦੁਮੋਆਲ, ਬਹਾਦਰ ਸਿੰਘ, ਰਮੇਸ਼ ਸਿੰਘ, ਬਲਵੀਰ ਸਿੰਘ, ਯਸ਼ਪਾਲ ਸਿੰਘ, ਦਰਸ਼ਨ ਸਿੰਘ, ਕੇਵਲ ਸਿੰਘ, ਜਸਵੀਰ ਸਿੰਘ, ਅਵਿਨਾਸ਼ ਸਿੰਘ, ਮੋਹਨ ਲਾਲ, ਸੂਬੇਦਾਰ ਸ਼ਮਸ਼ੇਰ ਸਿੰਘ ਆਦਿ ਤੋਂ ਇਲਾਵਾ ਪਿੰਡ ਦੁਮੋਆਲ ਦੀ ਸਮੂਹ ਸੰਗਤ ਹਾਜ਼ਰ ਸੀ |

ਪਿਛਲੀ ਖ਼ਬਰ ਗੌਰਮਿੰਟ ਟੀਚਰ ਯੂਨੀਅਨ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ ਜਾਗਰੂਕਤਾ ਸੈਮੀਨਾਰ <br/> ਅਗਲੀ ਖ਼ਬਰ ਜਥੇ. ਕਸ਼ਮੀਰ ਸਿੰਘ ਸੰਧਰ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।