15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਭਾਜਪਾ ਆਗੂ ਰਾਜ ਕੁਮਾਰ ਰਾਣਾ ਨੇ ਲੋਕਾਂ ਨੂੰ ਜੀ ਰਾਮ ਜੀ ਸਕੀਮ ਬਾਰੇ ਜਾਗਰੂਕ ਕੀਤਾ

ਅਜੀਤ ਡੈਸਕ 15-02-2026
ਬੀਣੇਵਾਲ, 14 ਫਰਵਰੀ (ਬੈਜ ਚੌਧਰੀ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੀਤ ਪ੍ਰਧਾਨ ਰਾਜ ਕੁਮਾਰ ਰਾਣਾ ਨੇ ਬੀਤ ਇਲਾਕੇ ਦੇ ਪਿੰਡ ਹਰਵਾਂ 'ਚ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਵਲੋਂ ਮਨਰੇਗਾਂ ਸਕੀਮ 'ਚ ਬਦਲਾਅ ਕਰਕੇ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਸ਼ੁਰੂ ਕਰਨ ਅਤੇ ਸਕੀਮ ਤੋਂ ਮਜ਼ਦੂਰਾਂ ਦੇ ਹੋਣ ਵਾਲੇ ਲਾਭ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਪੰਜਾਬ ਦੀ ਹਾਕਮ ਧਿਰ ਤੇ ਕਾਂਗਰਸ ਪਾਰਟੀ ਲੋਕਾਂ 'ਚ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਬਾਰੇ ਵੱਖ-ਵੱਖ ਤਰ੍ਹਾਂ ਦੇ ਗਲਤ ਭਰਮ-ਭੁਲੇਖੇ ਫੈਲਾਅ ਰਹੀ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਗਨਰੇਗਾ ਸਕੀਮ ਖ਼ਤਮ ਕਰ ਦਿੱਤੀ ਹੈ, ਜਦਕਿ ਇਹ ਬਿਲਕੁਲ ਕੋਰਾ ਝੂਠ ਹੈ ਅਤੇ ਮਨਰੇਗਾ ਸਕੀਮ ਦੀਆਂ ਮਜ਼ਦੂਰ ਵਿਰੋਧੀ ਕਮੀਆਂ ਨੂੰ ਖ਼ਤਮ ਕਰਕੇ ਨਵੀ ਯੋਜਨਾ ਲਾਗੂ ਕੀਤੀ ਗਈ ਹੈ ਜੋ ਕਿ ਪੂਰੀ ਤਰ੍ਹਾਂ ਮਜ਼ਦੂਰਾਂ ਦੇ ਹਿਤ ਸਾਹਮਣੇ ਰੱਖ ਕੇ ਬਣਾਈ ਗਈ ਹੈ, ਕਿਉਂਕਿ ਮਗਨਰੇਗਾ ਸਕੀਮ 'ਚ ਵੱਡੇ ਪੱਧਰ 'ਤੇ ਭਿ੍ਸ਼ਟਾਚਾਰ ਹੋ ਰਿਹਾ ਸੀ ਤੇ ਬਜਟ ਦਾ ਬਹੁਤਾ ਹਿੱਸਾ ਮਜ਼ਦੂਰਾਂ ਦੀ ਥਾਂ 'ਤੇ ਭਿ੍ਸ਼ਟ ਲੋਕਾਂ ਦੀਆਂ ਜੇਬਾਂ 'ਚ ਜਾ ਰਿਹਾ ਸੀ ਅਤੇ ਭਿ੍ਸ਼ਟਾਚਾਰ ਨੂੰ ਸਮਾਪਤ ਕਰਨ ਲਈ ਮੋਦੀ ਸਰਕਾਰ ਨੇ ਇਹ ਵੱਡਾ ਉਪਰਾਲਾ ਕੀਤਾ ਹੈ | ਇਸ ਮੌਕੇ ਸਾਬਕਾ ਸਰਪੰਚ ਚਿਰੰਜੀ ਲਾਲ ਤੇ ਹੋਰ ਮਜ਼ਦੂਰ ਹਾਜ਼ਰ ਸਨ |
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ, ਭੱਤੇ ਅਤੇ ਪੇ ਸਕੇਲ ਬਹਾਲੀ ਮੋਰਚੇ ਵਲੋਂ ਸੰਗਰੂਰ ਰੈਲੀ ਅੱਜ ਅਗਲੀ ਖ਼ਬਰ ਐੱਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ ਇਕ ਹਫ਼ਤੇ ਦਾ ਪੁਸਤਕ ਦਾਨ ਕੈਂਪ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।