15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਐੱਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ ਇਕ ਹਫ਼ਤੇ ਦਾ ਪੁਸਤਕ ਦਾਨ ਕੈਂਪ ਸ਼ੁਰੂ <br/>

ਅਜੀਤ ਡੈਸਕ 15-02-2026
ਮੁਕੇਰੀਆਂ, 14 ਫਰਵਰੀ (ਰਾਮਗੜ੍ਹੀਆ)- ਐੱਸ.ਪੀ.ਐਨ. ਕਾਲਜ ਮੁਕੇਰੀਆਂ ਦੇ ਕਾਲਜ ਪੁਸਤਕਾਲੇ ਵਲੋਂ ਵਿਦਿਆਰਥੀਆਂ ਵਿੱਚ ਪੜ੍ਹਨ ਅਤੇ ਸਾਂਝੇਦਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਹਫ਼ਤੇ ਦਾ ਪੁਸਤਕ ਦਾਨ ਕੈਂਪ ਬੜੇ ਉਤਸ਼ਾਹ ਨਾਲ ਸ਼ੁਰੂ ਕੀਤਾ ਗਿਆ | ਇਹ ਕੈਂਪ 14 ਫ਼ਰਵਰੀ ਤੋਂ 20 ਫ਼ਰਵਰੀ 2026 ਤੱਕ ਚੱਲੇਗਾ | ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪੁਸਤਕ ਦਾਨ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਲੋੜਵੰਦ ਵਿਦਿਆਰਥੀਆਂ ਨੂੰ ਲਾਭ ਮਿਲ ਸਕੇ ਅਤੇ ਕੈਂਪਸ ਵਿੱਚ ਪੜ੍ਹਨ ਦੀ ਪਰੰਪਰਾ ਹੋਰ ਮਜ਼ਬੂਤ ਹੋ ਸਕੇ | ਕੈਂਪ ਦੀ ਸ਼ੁਰੂਆਤ ਇੱਕ ਸਰਲ ਉਦਘਾਟਨ ਸਮਾਰੋਹ ਨਾਲ ਹੋਈ | ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੁਸਤਕਾਂ ਗਿਆਨ, ਸੰਸਕਾਰ ਅਤੇ ਵਿਅਕਤਿਤਵ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਪ੍ਰੋ. ਨਿਧੀ ਸੂਦ, ਪ੍ਰੋ. ਸੋਨੀਆ ਅਗਰਵਾਲ, ਡਾ. ਗੋਪੀ ਸ਼ਰਮਾ, ਪ੍ਰੋ ਸੁਮਨਜੀਤ, ਡਾ. ਪ੍ਰਦੀਪ ਸੇਂਗਰ ਸਮੇਤ ਕਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਵਿਸ਼ਿਆਂ ਦੀਆਂ ਅਕਾਦਮਿਕ ਅਤੇ ਸਧਾਰਣ ਗਿਆਨ ਸੰਬੰਧੀ ਪੁਸਤਕਾਂ ਦਾਨ ਕੀਤੀਆਂ | ਕਾਲਜ ਪ੍ਰਬੰਧਨ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਪਾਓ | ਇਸ ਮੌਕੇ 'ਤੇ ਡਾ. ਪ੍ਰਦੀਪ ਸੇਂਗਰ (ਲਾਇਬ੍ਰੇਰੀਅਨ), ਪ੍ਰੋ.ਤਰਣਦੀਪ ਕੌਰ (ਇੰਚਾਰਜ, ਲਾਇਬ੍ਰੇਰੀ ਕਮੇਟੀ), ਪ੍ਰੋ. ਪਵਨ ਕੁਮਾਰ ਸਿੰਗਲਾ, ਪ੍ਰੋ. ਪੰਕਜ ਸਰੀਨ, ਪ੍ਰੋ. ਅਰਵਿੰਦ ਚੌਹਾਨ, ਪ੍ਰੋ. ਰੇਖਾ ਅਤੇ ਮਨਜੀਤ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਆਗੂ ਰਾਜ ਕੁਮਾਰ ਰਾਣਾ ਨੇ ਲੋਕਾਂ ਨੂੰ ਜੀ ਰਾਮ ਜੀ ਸਕੀਮ ਬਾਰੇ ਜਾਗਰੂਕ ਕੀਤਾ ਅਗਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।