15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 15-02-2026
ਮੁਕੇਰੀਆਂ, 14 ਫਰਵਰੀ (ਰਾਮਗੜ੍ਹੀਆ)- ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਚ ਦਸਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਜੋਤਿ ਪ੍ਰਜਵਲਨ ਨਾਲ ਹੋਈ | ਇਸ ਤੋਂ ਬਾਅਦ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਸਾਥੀਆਂ ਨੂੰ ਤਿਲਕ ਲਗਾ ਕੇ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਤੋਂ ਬਾਅਦ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਅਸੀਸਾਂ ਅਤੇ ਪ੍ਰੇਰਣਾਦਾਇਕ ਸੰਦੇਸ਼ ਦਿੱਤੇ ਗਏ | ਸਮਾਰੋਹ ਵਿਚ ਰੰਗ-ਬਿਰੰਗੀਆਂ ਨਿ੍ਤਯ ਪ੍ਰਸਤੁਤੀਆਂ, ਮਨੋਰੰਜਕ ਖੇਡਾਂ ਅਤੇ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਨਾਲ ਮਾਹੌਲ ਬਹੁਤ ਹੀ ਰੌਣਕ ਭਰਿਆ ਬਣ ਗਿਆ | ਇਸ ਮੌਕੇ ਮਿਸਟਰ ਫੇਅਰਵੈੱਲ ਹਰਮਨ, ਮਿਸ ਫੇਅਰਵੈੱਲ ਮੋਨਿਕਾ, ਡਕਸ ਆਫ਼ ਦ ਯੀਅਰ ਬਲਜੋਤ ਸਿੰਘ ਨੂੰ ਚੁਣਿਆ ਗਿਆ | ਜੇਤੂਆਂ ਨੂੰ ਦੋਸਤਾਂ ਅਤੇ ਅਧਿਆਪਕਾਂ ਵਲੋਂ ਜ਼ੋਰਦਾਰ ਤਾੜੀਆਂ ਨਾਲ ਵਧਾਈ ਦਿੱਤੀ ਗਈ | ਪੂਰਾ ਸਮਾਰੋਹ ਮੈਡਮ ਸੰਦੀਪ ਕੌਰ, ਰਮਿੰਦਰ ਕੌਰ, ਅਨੂ, ਜੋਤੀ, ਨਿਧੀ, ਪਿ੍ਯੰਕਾ, ਸੋਨੀਆ ਅਤੇ ਨੀਲਮ ਅਤੇ ਅਕਸ਼ੇ ਦੇ ਸੁਚੱਜੇ ਮਾਰਗ ਦਰਸ਼ਨ ਅਤੇ ਦੇਖ-ਰੇਖ ਹੇਠ ਸਫਲਤਾ-ਪੂਰਵਕ ਸੰਪੰਨ ਹੋਇਆ | ਸਮਾਰੋਹ ਦੇ ਅੰਤ ਵਿਚ ਪਿ੍ੰਸੀਪਲ ਮੈਡਮ ਬਬੀਤਾ ਚੌਧਰੀ ਨੇ ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਆਤਮਵਿਸ਼ਵਾਸ, ਕੜੀ ਮਿਹਨਤ ਅਤੇ ਸਕਾਰਾਤਮਿਕ ਸੋਚ ਬਹੁਤ ਜ਼ਰੂਰੀ ਹੈ |

ਪਿਛਲੀ ਖ਼ਬਰ ਐੱਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ ਇਕ ਹਫ਼ਤੇ ਦਾ ਪੁਸਤਕ ਦਾਨ ਕੈਂਪ ਸ਼ੁਰੂ <br/> ਅਗਲੀ ਖ਼ਬਰ ਕਿਸਾਨ ਪੀਲੀ ਕੁੰਗੀ ਤੇ ਤੇਲੇ ਦੀ ਬਿਮਾਰੀ ਦੇ ਸੰਕੇਤ ਮਿਲੇ ਬਗੈਰ ਸਪਰੇਅ ਨਾ ਕਰਨ-ਡਾ. ਬਾਠ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।