ਮੁਕੇਰੀਆਂ, 14 ਫਰਵਰੀ (ਰਾਮਗੜ੍ਹੀਆ)-ਪੰਜਾਬ ਵਿਚ ਸ਼ੁਰੂ ਹੋਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਸੰਦੀਪ ਕੁਮਾਰ ਟਿੰਮਾ ਨੇ ਪਿੰਡ ਸਲੋਵਾਲ ਤੋਂ ਬੱਸ ਅੰਮਿ੍ਤਸਰ ਸਾਹਿਬ ਲਈ ਰਵਾਨਾ ਕੀਤੀ ਜੋ ਦੁਰਗਿਆਣਾ ਮੰਦਰ, ਅੰਮਿ੍ਤਸਰ ਗੁਰਦੁਆਰਾ ਸਾਹਿਬ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ਼, ਵਾਲਮੀਕਿ ਮੰਦਰ ਅਤੇ ਬਾਘਾ ਬਾਰਡਰ 'ਤੇ ਜਾਵੇਗੀ | ਉਨ੍ਹਾ ਦੱਸਿਆ ਕਿ ਜੋ ਬਜ਼ੁਰਗ ਇਸ ਬੱਸ ਰਾਹੀਂ ਅੱਜ ਜਾ ਰਹੇ ਹਨ, ਉਨ੍ਹਾਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੱਕ ਰਹੀ ਹੈ | ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਦੁਆਰਾ ਆਪਣੇ ਬਜ਼ੁਰਗਾਂ ਲਈ ਸ਼ੁਰੂ ਕੀਤੀ ਮੁਫ਼ਤ ਤੀਰਥ ਯਾਤਰਾ ਬਹੁਤ ਸ਼ਲਾਘਾਯੋਗ ਹੈ | ਇਸ ਮੌਕੇ ਉਨ੍ਹਾਂ ਨਾਲ ਕੈਪਟਨ ਉਦੈ ਸਿੰਘ ਮਾਨਸਰ, ਅਮਰਜੀਤ ਸਿੰਘ ਅੰਬੀ, ਸਰਪੰਚ ਬਿਸ਼ਨੋ ਦੇਵੀ, ਰਾਮ ਲਾਲ ਪੰਚਾਇਤ ਮੈਂਬਰ, ਲਖਵੀਰ ਸਿੰਘ, ਨਰੇਸ਼ ਕੁਮਾਰ, ਪ੍ਰਵੀਨ ਕੁਮਾਰ, ਅਜੇ ਕੁਮਾਰ ਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ |