16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸਵ. ਰਜਿੰਦਰ ਸਿੰਘ ਢੱਟ (ਪੀ.ਟੀ.) ਦੀ ਯਾਦ 'ਚ ਸ. ਐ. ਸਕੂਲ ਅੰਬਾਲਾ ਜੱਟਾਂ ਨੂੰ 20 ਹਜ਼ਾਰ ਰੁਪਏ ਭੇਟ

ਅਜੀਤ ਡੈਸਕ 15-02-2026
ਦਸੂਹਾ, 14 ਫਰਵਰੀ (ਭੁੱਲਰ)-ਸਰਕਾਰੀ ਐਲੀਮੈਂਟਰੀ ਸਕੂਲ ਅੰਬਾਲਾ ਜੱਟਾਂ ਵਿਖੇ ਸਵ. ਰਾਜਿੰਦਰ ਸਿੰਘ ਢੱਟ ਦੀ ਯਾਦ ਵਿਚ ਉਨ੍ਹਾਂ ਦੇ ਪੁੱਤਰ ਜਸਵਿੰਦਰ ਸਿੰਘ ਢੱਟ (ਯੂ.ਐੱਸ.ਏ.) ਵਲੋਂ ਸਕੂਲ ਨੂੰ 20 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਗਈ | ਜਸਵਿੰਦਰ ਸਿੰਘ ਢੱਟ ਨੇ ਦੱਸਿਆ ਕਿ ਸਵ. ਰਜਿੰਦਰ ਸਿੰਘ ਢੱਟ ਜਿਨ੍ਹਾਂ ਦੀ ਉਮਰ 104 ਸਾਲ ਦੇ ਕਰੀਬ ਸੀ, ਉਨ੍ਹਾਂ ਨੂੰ ਇੰਗਲੈਂਡ ਦੀ ਮਹਾਰਾਣੀ ਵਲੋਂ ਦੂਸਰੇ ਵਿਸ਼ਵ ਯੁੱਧ 'ਚ ਆਪਣੇ ਪਾਏ ਯੋਗਦਾਨ ਕਰਕੇ ਪੰਜਾਬ ਰਤਨ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ | ਇਹੋ ਜਿਹਾ ਸਨਮਾਨ ਸਾਡੇ ਪੂਰੇ ਦੇਸ਼ ਲਈ ਬੜੇ ਮਾਣ ਦੀ ਗੱਲ ਹੈ | ਇਸ ਮੌਕੇ ਸਰਦਾਰ ਡਾਕਟਰ ਗੁਰਸੇਵਕ ਸਿੰਘ ਢੱਟ ਨੇ ਆਪਣੇ ਪਰਿਵਾਰਕ ਮੈਂਬਰਾਂ ਸ. ਪਰਮਿੰਦਰ ਸਿੰਘ ਢੱਟ ਅਤੇ ਜਗਰੂਪ ਕੌਰ ਢੱਟ (ਯੂ.ਕੇ.), ਬੂਟਾ ਸਿੰਘ ਢੱਟ (ਯੂ.ਐਸ.ਏ.), ਮਨਿੰਦਰਜੀਤ ਸਿੰਘ ਢੱਟ ਹਾਜ਼ਰ ਹੋਏ | ਸਕੂਲ ਮੁਖੀ ਸੁਖਵਿੰਦਰ ਕੌਰ ਅਤੇ ਜਸਵੀਰ ਸਿੰਘ ਬੋਦਲ ਅਧਿਆਪਕ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਿਮਰਨਜੀਤ ਕੌਰ, ਹਰਵਿੰਦਰ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਸੰਧਰਾਂ ਤੋਂ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸੰਦੀਪ ਕੁਮਾਰ ਟਿੰਮਾ ਨੇ ਪਿੰਡ ਸਲੋਵਾਲ ਤੋਂ ਮੁਫ਼ਤ ਤੀਰਥ ਯਾਤਰਾ ਬੱਸ ਨੂੰ ਕੀਤਾ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।