16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪੱਦੀ ਸੂਰਾ ਸਿੰਘ 'ਚ 40ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਸ਼ੁਰੂ <br/>

ਅਜੀਤ ਡੈਸਕ 15-02-2026
ਸੈਲਾ ਖੁਰਦ, 14 ਫਰਵਰੀ (ਹਰਵਿੰਦਰ ਸਿੰਘ ਬੰਗਾ)-ਸਾਹਿਬਜ਼ਾਦਾ ਅਜੀਤ ਸਿੰਘ ਸਪੋਰਟਸ ਕਲੱਬ ਪੱਦੀ ਸੂਰਾ ਸਿੰਘ ਵਲੋਂ ਸਮੂਹ ਨਗਰ ਨਿਵਾਸੀ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਸਾਲਾਨਾ 40ਵਾਂ ਫੁੱਟਬਾਲ ਟੂਰਨਾਮੈਂਟ ਰਾਮਸਰ ਸਾਹਿਬ ਸਪੋਰਟਸ ਸਟੇਡੀਅਮ ਵਿਖੇ ਅਰਦਾਸ ਕਰਨ ਉਪਰੰਤ ਸ਼ਾਨੋ-ਸ਼ੋਕਤ ਨਾਲ ਸ਼ੁਰੂ ਹੋ ਗਿਆ | ਉਦਘਾਟਨੀ ਮੈਚ ਬੱਢੋਆਣ ਅਤੇ ਕੁੱਕੜਾਂ ਦੀ ਟੀਮ ਵਿਚਕਾਰ ਖੇਡਿਆ ਗਿਆ, ਜਿਸ ਵਿਚ ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ ਬਰਾਬਰ ਰਹੀਆਂ ਅਤੇ ਪਲੈਨਟੀ ਕਿੱਕ ਨਾਲ ਬੱਢੋਆਣ ਦੀ ਟੀਮ ਜੇਤੂ ਰਹੀ | ਇਸ ਮੌਕੇ ਸਤਿੰਦਰਜੀਤ ਸਿੰੰਘ ਪੂਨੀਆ, ਸੁਰਿੰਦਰ ਸਿੰਘ ਹੀਰ ਯੂ.ਕੇ., ਬਗੀਚਾ ਸਿੰਘ ਰਾਣੂ, ਭੁਪਿੰਦਰ ਸਿੰਘ ਪੂਨੀਆ, ਹਰਜਿੰਦਰ ਸਿੰਘ ਖਾਲਸਾ, ਜਰਨੈਲ ਸਿੰਘ ਸਰਪੰਚ, ਗੁਰਇਕਬਾਲ ਸਿੰਘ ਖਟਕੜ, ਕੁਲਵੰਤ ਸਿੰਘ ਪੰਚ, ਜਸਕੀਰਤ ਸਿੰਘ ਖਟਕੜ, ਇਕਬਾਲ ਸਿੰਘ ਪੂਨੀਆ, ਸੁਰਿੰਦਰ ਹੈਪੀ ਸ਼ਰਮਾ, ਰਾਕੇਸ਼ ਕੁਮਾਰ ਬੱਬੂ ਸੈਲਾ, ਚਮਨ ਬਲਦੇਵ ਸਿੰਘ ਰਾਣੂ, ਦਿਲਾਵਰ ਸਿੰਘ, ਸਤਜੀਤ ਸਿੰਘ ਹੀਰ ਸਮੇਤ ਸਮੂਹ ਸਪੋਰਟਸ ਕਲੱਬ ਦੇ ਮੈਬਰਾਂ ਸਮੇਤ ਹੋਰ ਖੇਡ ਪ੍ਰੇਮੀ ਹਾਜ਼ਰ ਸਨ |

ਪਿਛਲੀ ਖ਼ਬਰ ਮਹਾਂ ਸ਼ਿਵਰਾਤਰੀ ਦੇ ਸੰਬੰਧ ਵਿਚ ਸ਼ੋਭਾ ਯਾਤਰਾ ਕੱਢੀ <br/> ਅਗਲੀ ਖ਼ਬਰ 19 ਫਰਵਰੀ ਨੂੰ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ-ਵਰਿੰਦਰ ਵਿਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।