ਹੁਸ਼ਿਆਰਪੁਰ, 14 ਫਰਵਰੀ (ਬਲਜਿੰਦਰਪਾਲ ਸਿੰਘ)-ਇੰਪਲਾਈਜ਼ ਫੈਡਰੇਸ਼ਨ ਜਥੇਬੰਦੀ ਨਾਰਥ ਜ਼ੋਨ ਦੀ ਚੋਣ ਸੂਬਾ ਕਮੇਟੀ ਚੀਫ਼ ਆਰਗੇਨਾਈਜ਼ਰ ਪੰਜਾਬ ਚੋਣ ਅਬਜ਼ਰਵਰ ਸਰਕਲ ਪ੍ਰਧਾਨ ਇੰਜੀਨੀਅਰ ਤਰਲੋਚਨ ਸਿੰਘ, ਸੂਬਾ ਸਕੱਤਰ ਮੋਹਣ ਸਿੰਘ, ਸਕੱਤਰ ਸਟੇਟ ਬਲਵਿੰਦਰ ਸਿੰਘ ਵਲੋਂ ਕਰਵਾਈ ਗਈ ਜਿਸ ਵਿਚ ਸਰਕਲ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਕਪੂਰਥਲਾ ਦੇ ਮੈਂਬਰ ਚੁਣੇ ਗਏ | ਇਸ ਵਿਚ ਮਨਿੰਦਰ ਸਿੰਘ ਨੂੰ ਪ੍ਰਧਾਨ, ਚਰਨਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਮੇਸ਼ ਲਾਲ ਨੂੰ ਮੀਤ ਪ੍ਰਧਾਨ, ਸੁਨੀਲ ਕੁਮਾਰ ਨੂੰ ਜਨਰਲ ਸਕੱਤਰ, ਨਰਿੰਦਰ ਨੂੰ ਜੁਆਇੰਟ ਸਕੱਤਰ, ਜਗਤਾਰ ਸਿੰਘ ਨੂੰ ਕੈਸ਼ੀਅਰ, ਰੂਪਕ ਕੁਮਾਰ ਨੂੰ ਪੈੱ੍ਰਸ ਸਕੱਤਰ, ਮਨਜੀਤ ਸਿੰਘ ਨੂੰ ਆਰਗੇਨਾਈਜ਼ਰ ਚੁਣਿਆ ਗਿਆ | ਇਸ ਚਾਰ ਸਰਕਲ ਪ੍ਰਧਾਨ ਮੋਹਣ ਸਿੰਘ ਬੂਥ ਸਰਕਲ ਨਵਾਂਸ਼ਹਿਰ, ਤਰਲੋਚਨ ਸਿੰਘ ਸਰਕਲ ਹੁਸ਼ਿਆਰਪੁਰ, ਸੁਖਦੇਵ ਸਿੰਘ ਸਰਕਲ ਕਪੂਰਥਲਾ, ਬਲਵਿੰਦਰ ਸਿੰਘ ਸਰਕਲ ਜਲੰਧਰ ਵਿਸ਼ੇਸ਼ ਤੌਰ ਤੇ ਪਹੁੰਚੇ |