ਚੌਲਾਂਗ, 15 ਫਰਵਰੀ (ਸੁਖਦੇਵ ਸਿੰਘ)- ਇੱਥੋਂ ਨਜ਼ਦੀਕ ਪੈਂਦੇ ਪਿੰਡ ਜਹੂਰਾ ਵਿਖੇ ਇਤਿਹਾਸਕ ਸ਼ਿਵ ਮੰਦਰ ਵਿਖੇ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਸ਼ਿਵਰਾਤਰੀ ਮਨਾਈ ਗਈ | ਅੱਜ ਤੜਕੇ ਤੋਂ ਸੰਗਤਾਂ ਸ਼ਿਵ ਮੰਦਰ ਵਿਖੇ ਨਤਮਸਤਕ ਹੋਣ ਪਹੁੰਚ ਰਹੀਆਂ ਸਨ | ਅੱਜ ਇਲਾਕੇ ਦੀਆਂ ਸੰਗਤਾਂ ਵਲੋਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਸਨ | ਸਮੂਹ ਪ੍ਰਬੰਧਕ ਕਮੇਟੀ ਵਲੋਂ ਬੜੇ ਹੀ ਸੁਚੱਜੇ ਢੰਗ ਨਾਲ ਮੰਦਰ ਨੂੰ ਸਜਾਇਆ ਗਿਆ ਸੀ | ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਨੇ ਇਤਿਹਾਸਕ ਸ਼ਿਵ ਮੰਦਰ ਪਹੁੰਚ ਕੇ ਸ਼ਿਵਰਾਤਰੀ ਮਨਾਈ |