24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਦਿੱਲੀ ਪਬਲਿਕ ਸਕੂਲ ਅਬੋਹਰ 'ਚ ਯਾਦਗਾਰੀ ਹੋਰ ਨਿੱਬੜਿਆ ਬੱਚਿਆਂ ਦਾ 2026 ਕਾਰਨੀਵਲ

ਅਜੀਤ ਡੈਸਕ 16-02-2026
ਅਬੋਹਰ, 15 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਸ੍ਰੀ ਗੰਗਾਨਗਰ ਰੋਡ 'ਤੇ ਸਥਿਤ ਦਿੱਲੀ ਪਬਲਿਕ ਸਕੂਲ ਵਿਚ 2026 ਕਾਰਨੀਵਲ ਧੂਮਧਾਮ ਨਾਲ ਸਮਾਪਤ ਹੋਇਆ | ਇਸ ਮੌਕੇ ਸਕੂਲ ਵਿਹੜਾ ਰੰਗ-ਬਿਰੰਗੀ ਸਜਾਵਟ, ਬੱਚਿਆਂ ਦੀ ਮੁਸਕਰਾਹਟ ਤੇ ਮਾਪਿਆਂ ਦੀ ਉਤਸੁਕਤਾ ਭਰੀ ਸ਼ਮੂਲੀਅਤ ਨਾਲ ਗੁਲਜ਼ਾਰ ਨਜ਼ਰ ਆਇਆ | ਇਹ ਆਯੋਜਨ ਵਿਦਿਆਰਥੀਆਂ ਦੇ ਲਈ ਸਿੱਖਣ ਤੇ ਮਾਪਿਆਂ ਦੇ ਵੀ ਮਨੋਰੰਜਨ ਦਾ ਯਾਦਗਾਰ ਸੰਗਮ ਹੋ ਨਿੱਬੜਿਆ | ਦਿੱਲੀ ਪਬਲਿਕ ਸਕੂਲ ਅਬੋਹਰ ਵਲੋਂ ਆਯੋਜਿਤ ਕਾਰਨੀਵਲ 2026 'ਚ ਭਾਰੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਆਪਣੇ ਪਰਿਵਾਰਾਂ ਸਣੇ ਸ਼ਿਰਕਤ ਕੀਤੀ ਅਤੇ ਲਾਜਵਾਬ ਐਕਟੀਵਿਟੀ ਵਿਚ ਭਾਗ ਲੈ ਕੇ ਇਸ ਦਾ ਅਨੰਦ ਮਾਣਿਆ | ਵਿਦਿਆਰਥੀਆਂ ਵਲੋਂ ਸੰਚਾਲਿਤ ਸਟਾਲ ਜਿੱਥੇ ਬੱਚਿਆਂ ਨੇ ਛੋਟੇ-ਛੋਟੇ ਵਪਾਰਿਕ ਉਪਕਰਨ ਸਥਾਪਿਤ ਕੀਤੇ | ਇਨ੍ਹਾਂ ਸਟਾਲਾਂ ਨਾਲ ਵਿਦਿਆਰਥੀਆਂ ਦੀ ਰਚਨਾਤਮਿਕ ਸੋਚ, ਟੀਮ ਵਰਕ ਅਤੇ ਵਿਵਹਾਰਿਕ ਗਿਆਨ ਵਿਚ ਵਾਧਾ ਕਰਨ ਦਾ ਤਜਰਬਾ ਹੋਇਆ | ਮਾਪਿਆਂ ਨੇ ਬੱਚਿਆਂ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ | ਕਾਰਨੀਵਲ ਵਿਚ ਸਭਿਆਚਾਰਕ ਪ੍ਰਤੀਯੋਗਤਾ ਤੋਂ ਇਲਾਵਾ ਲਾਈਵ ਫਨ ਗੇਮ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ | ਸਕੂਲ ਦੀ ਚੇਅਰਪਰਸਨ ਵਿਜੈ ਲਕਸ਼ਮੀ ਭਾਦੂ ਨੇ ਇਸ ਆਯੋਜਨ ਦੇ ਲਈ ਵਿਦਿਆਰਥੀਆਂ, ਸਕੂਲ ਸਟਾਫ਼, ਬੱਚਿਆਂ ਦੇ ਮਾਪਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਸਕੂਲ ਪਿ੍ੰਸੀਪਲ ਸਵੇਤਾ ਜਸੂਜਾ ਨੇ ਕਿਹਾ ਕਿ ਦਿੱਲੀ ਪਬਲਿਕ ਸਕੂਲ ਦਾ ਕਾਰਨੀਵਲ 2026 ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਕੂਲ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਬਲਕਿ ਅਨੁਭਵ ਤੇ ਟੀਮ ਵਰਕ ਦਾ ਨਾਲ ਕੰਮ ਕਰਨਾ ਵੀ ਸਿਖਾਇਆ ਜਾਂਦਾ ਹੈ |
ਪਿਛਲੀ ਖ਼ਬਰ ਇਤਿਹਾਸਕ ਸ਼ਿਵ ਮੰਦਰ ਜਹੂਰਾ ਵਿਖੇ ਸ਼ਿਵਰਾਤਰੀ ਮਨਾਈ ਅਗਲੀ ਖ਼ਬਰ ਪਾਰਟੀ ਨੇ ਹੁਕਮ ਕੀਤਾ ਤਾਂ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਚੋਣ ਜ਼ਰੂਰ ਲੜਾਂਗਾ-ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।