ਇਲਾਕਾ ਨਿਵਾਸੀਆਂ ਵਲੋਂ ਭੰਗਾਲਾ ਬੱਸ ਅੱਡੇ 'ਤੇ ਟਰੈਫ਼ਿਕ ਲਾਈਟਾਂ ਅਤੇ ਪੱਕਾ ਬੱਸ ਸਟੈਂਡ ਬਣਾਉਣ ਦੀ ਮੰਗ
ਅਜੀਤ ਡੈਸਕ
16-02-2026
ਭੰਗਾਲਾ, 15 ਫਰਵਰੀ (ਬਲਵਿੰਦਰਜੀਤ ਸਿੰਘ ਸੈਣੀ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਕਸਬਾ ਭੰਗਾਲਾ ਦੇ ਬੱਸ ਅੱਡੇ ਉੱਤੇ ਕੋਈ ਟਰੈਫ਼ਿਕ ਲਾਈਟਾਂ ਨਾ ਹੋਣ ਕਰਕੇ ਬਹੁਤ ਵੱਡਾ ਜਾਮ ਲੱਗ ਜਾਂਦਾ ਹੈ ਅਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ | ਇਸ ਮੌਕੇ ਇਲਾਕਾ ਨਿਵਾਸੀ ਮੋਹਤਵਰਾਂ ਨੇ ਦੱਸਿਆ ਕਿ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਜਦੋਂ ਲੋਕ ਬੱਸ ਅੱਡਾ ਭੰਗਾਲਾ ਤੋਂ ਇੱਧਰ-ਉੱਧਰ ਜਾਂਦੇ ਹਨ ਤਾਂ ਸੈਂਟਰ ਵਿਚ ਰੁਕਣ ਲਈ ਪੂਰੀ ਜਗ੍ਹਾ ਨਹੀਂ ਮਿਲਦੀ, ਜਿਸ ਕਰਕੇ ਉਹ ਜਲਦੀ ਵਿਚ ਸੜਕ ਪਾਰ ਕਰਦੇ ਹਨ ਤੇ ਉਹ ਕਿਸੇ ਨਾ ਕਿਸੇ ਗੱਡੀ ਮੋਟਰ ਦੀ ਲਪੇਟ ਵਿਚ ਆ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਸੱਟਾਂ ਚੋਟਾਂ ਲੱਗ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਭੰਗਾਲਾ ਵਿਖੇ ਪੱਕਾ ਬੱਸ ਅੱਡਾ ਨਹੀਂ ਹੈ, ਜਿਸ ਨਾਲ ਬੱਸਾਂ ਵਾਲੇ ਠੀਕ ਥਾਂ 'ਤੇ ਬੱਸ ਨਹੀਂ ਰੋਕਦੇ ਅਤੇ ਕਈ ਵਾਰ ਗੰਭੀਰ ਹਾਦਸੇ ਹੋਏ ਹਨ, ਜਿਸ ਵਿਚ ਸਵਾਰੀਆਂ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਹਨ | ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਭੰਗਾਲਾ ਬੱਸ ਅੱਡਾ ਵਿਖੇ ਇੱਕ ਤਾਂ ਟਰੈਫ਼ਿਕ ਲਾਈਟਾਂ ਲਗਾਈਆਂ ਜਾਣ ਅਤੇ ਦੂਜਾ ਪੱਕਾ ਬੱਸ ਅੱਡਾ ਬਣਾਇਆ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ |
15ਐਮਯੂਕੇ11