ਕੋਟਫ਼ਤੂਹੀ, 15 ਫਰਵਰੀ (ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਸੰਤ ਹਰੀ ਸਿੰਘ ਨੈਕੀ ਵਾਲਿਆ ਦੀ ਯਾਦ ਵਿਚ ਪਿੰਡ ਕੋਟਲਾ ਦੇ ਨਾਗਰਾ ਪਰਿਵਾਰ ਵੱਲੋਂ ਲਾਇਨਜ਼ ਕਲੱਬ ਫਗਵਾੜਾ ਰਾਇਲ ਦੇ ਸਹਿਯੋਗ ਨਾਲ 56 ਵਾਂ ਅੱਖਾਂ ਦੇ ਸਾਰਿਆ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ 20 ਫਰਵਰੀ ਨੂੰ ਲਗਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਅਮਰੀਕ ਸਿੰਘ ਨੈਕੀ ਵਾਲਿਆ, ਅਵਤਾਰ ਸਿੰਘ ਗਿੱਲ, ਰਣਵੀਰ ਸਿੰਘ ਨਾਗਰਾ ਯੂ. ਐੱਸ. ਏ, ਹਰਨੇਕ ਸਿੰਘ ਕੈਨੇਡਾ, ਮਨਿੰਦਰਜੀਤ ਸਿੰਘ ਨਾਗਰਾ, ਸਰਬਜੀਤ ਸਿੰਘ ਨਾਗਰਾ, ਮਨਜੀਤ ਸਿੰਘ ਕੰਦੋਲਾ, ਜੀਤਾ ਮਾਹਲ, ਦਵਿੰਦਰਜੀਤ ਸਿੰਘ ਨਾਗਰਾ, ਰਾਜੂ ਕੈਨੇਡਾ, ਜੋਤੀ ਕੈਨੇਡਾ, ਕਸ਼ਮੀਰ ਸਿੰਘ ਅਟਵਾਲ ਯੂ. ਕੇ, ਗੋਗੀ ਝੱਜ, ਪਿ੍ੰਸੀਪਲ ਬਲਵੀਰ ਸਿੰਘ ਚੇਲਾ, ਮਨਜਿੰਦਰ ਸਿੰਘ ਸਹੋਤਾ ਯੂ. ਐੱਸ. ਏ, ਨਿਰਮਲ ਸਿੰਘ ਝੂਟੀ ਯੂ. ਐੱਸ. ਏ, ਸੁਤੰਤਰ ਸਿੰਘ ਨਾਗਰਾ ਯੂ. ਐੱਸ.ਏ., ਰਾਣਾ ਗਿੱਲ ਯੂ. ਐੱਸ. ਏ., ਗੁਰਦਿਆਲ ਸਿੰਘ ਬੈਸ, ਪਰਮਜੀਤ ਸਿੰਘ ਰੱਕੜ, ਸੰਦੀਪ ਸੈਂਡੀ, ਪਰਮਿੰਦਰ ਸਿੰਘ ਚੱਕ ਮੂਸਾ, ਰਛਪਾਲ ਕਲੇਰ, ਧਰਮਿੰਦਰ ਸਹਿਦੇਵ, ਅਸ਼ਵਨੀ ਕੁਮਾਰ ਆਦਿ ਨੇ ਦੱਸਿਆ ਕਿ ਇਸ ਕੈਂਪ ਵਿਚ ਡਾ. ਹਰਿੰਦਰ ਪਾਲ ਮਿੱਤਰਾ ਮਿੱਤਰਾ ਆਈ ਹਸਪਤਾਲ ਫਗਵਾੜਾ ਵਾਲਿਆ ਦੀ ਟੀਮ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਮਰੀਜ਼ਾਂ ਦੀ ਚੈੱਕਅਪ ਕਰਕੇ ਉਨ੍ਹਾਂ ਦੇ ਮੁਫ਼ਤ ਅਪ੍ਰੇਸ਼ਨ ਕਰ ਕਰਨਗੇ ਤੇ ਮੁਫ਼ਤ ਦਵਾਈਆਂ ਵੀ ਦੇਣਗੇ |