ਮਾਹਿਲਪੁਰ, 15 ਫਰਵਰੀ (ਰਜਿੰਦਰ ਸਿੰਘ)-ਸ਼ਿਵ ਮੰਦਰ ਨਵ ਨਿਵਾਰਨ ਕਮੇਟੀ ਮਾਹਿਲਪੁਰ ਵਲੋਂ ਸਮੂਹ ਕਮੇਟੀ ਮੈਂਬਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਮਹਾਂ ਸ਼ਿਵਰਾਤਰੀ ਦੇ ਸਬੰਧ 'ਚ ਸ਼ੋਭਾ ਯੋਤਰਾ ਪ੍ਰਧਾਨ ਨਰਿੰਦਰ ਆਨੰਦ ਦੀ ਅਗਵਾਈ 'ਚ ਤੇ ਵੈਦ ਰਾਜੇਸ਼ ਕੁਮਾਰ, ਅਨੁਰਾਗ ਹਾਂਡਾਂ ਦੇ ਦੇਖ ਰੇਖ ਸਜਾਈ ਗਈ ਜਿਹੜੀ ਪੂਰੇ ਮਾਹਿਲਪੁਰ ਦੀ ਪ੍ਰਕਿਰਮਾ ਕਰਦੀ ਹੋਈ ਦੇਸ਼ ਸ਼ਾਮ ਮੰਦਿਰ ਵਿਖੇ ਸਮਾਪਤ ਹੋਈ | ਇਸ ਮੌਕੇ ਨਿਮਿਸ਼ਾ ਮਹਿਤਾ ਹਲਕਾ ਇੰਚਾਰਜ ਭਾਜਪਾ ਗੜ੍ਹਸ਼ੰਕਰ, ਅਮਰਪ੍ਰੀਤ ਸਿੰਘ ਲਾਲੀ ਕਾਂਗਰਸ ਆਗੂ ਗੜ੍ਹਸ਼ੰਕਰ, ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਤੇ ਵਾਇਸ ਪ੍ਰਧਾਨ ਸ਼ਸ਼ੀ ਬੰਗੜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਵੱਖ-ਵੱਖ ਝਾਕੀਆਂ ਨਾਲ ਸਜੀ ਇਸ ਸ਼ੋਭਾ ਯਾਤਰਾ ਦੋਰਾਨ ਵੱਖ ਵੱਖ ਗਾਇਕ ਮੰਡਲੀਆਂ ਵਲੋਂ ਸ਼ਿਵ ਭਗਵਾਨ ਦੀ ਮਹਿੰਮਾਂ ਦਾ ਗੁਣਗਾਨ ਕੀਤਾ ਗਿਆ ਅਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕਰਦੇ ਹੋਏ ਫਲ ਫਰੂਟ, ਚਾਹ ਪਕੌੜੇ ਦੇ ਲੰਗਰ ਲਗਾਏ ਗਏ | ਇਸ ਮੌਕੇ ਜਤਿਨ ਤਨੇਜਾ, ਬਲਵੀਰ ਠਾਕੁਰ, ਸੁਭਾਸ਼ ਗੌਤਮ, ਅੰਕਿਤ ਖੰਨਾ, ਲੈਕ ਸ਼ੰਭੂ ਦੱਤ, ਮਾ. ਬਲਵੀਰ ਵਰਮਾ, ਵਿਸ਼ੇਸ਼ਰ ਨਾਥ ਵਸ਼ਿਸ਼ਟ, ਜਤਿਨ ਤਨੇਜਾ, ਗੋਪਾਲ ਬਾਲੀ, ਜੋਗਿੰਦਰ ਪਾਲ ਪਿੰਕੀ, ਮਾ. ਅੱਛਰ ਕੁਮਾਰ, ਵਰਿੰਦਰ ਸ਼ਰਮਾਂ, ਡਾ. ਰਾਕੇਸ਼ ਅਬਰੋਲ, ਮਾ. ਬਲਬੀਰ ਵਰਮਾ, ਵਿਨੋਦ ਹਾਂਡਾ, ਰਾਜਨ ਵਰਮਾ, ਰੀਟਾ ਰਾਣੀ, ਇੰਸ. ਰਾਜ ਕੁਮਾਰ, ਬ੍ਰਹਮ ਪ੍ਰਕਾਸ਼ ਹੈਪੀ, ਸੰਜੀਵ ਕੁਮਾਰ, ਮਤਲੇੇਸ਼ ਹਾਂਡਾ, ਅਮਿਤ ਕੁਮਾਰ ਬਜਰੰਗੀ, ਮੋਹਨ ਲਾਲ, ਮੁਨੀਤ ਖੰਨਾ, ਪ੍ਰੇਮ ਲਾਲ, ਨਰਿੰਦਰ ਤਨੇਜਾ, ਨਰਿੰਦਰ ਮੋਹਣ ਨਿੰਦੀ, ਸੁਰਿੰਦਰ ਸ਼ਰਮਾਂ, ਅਮਰੀਕ ਸੀਹਰਾ ,ਅਸ਼ੋਕ ਗੌੜ, ਕੇਵਲ ਅਰੋੜਾ, ਵਰਿੰਦਰ ਸ਼ਰਮਾਂ, ਪੁਸ਼ਪਿੰਦਰ ਕੁਮਾਰ, ਪੰਡਿਤ ਜਗਪਾਲ ਸ਼ਰਮਾਂ,ਪੰਡਿਤ ਅਸ਼ੋਕ ਸ਼ਰਮਾਂ, ਅਮਰੀਕ ਸੀਹਰੀ, ਚੇਤਨ ਸਚਦੇਵਾ, ਇਸ਼ੂ ਤਨੇਜਾ, ਨਰਿੰਦਰ ਕੁਮਾਰ ਤਨੇਜਾ, ਮੂਲ ਰਾਜ, ਮਨੋਹਰ ਲਾਲ ਬਾਲੀ ਅਤੇ ਹੋਰ ਕਮੇਟੀ ਹਾਜ਼ਰ ਸਨ |