ਮਾਹਿਲਪੁਰ, 15 ਫਰਵਰੀ (ਰਜਿੰਦਰ ਸਿੰਘ)-ਪਿ੍ੰ, ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵੱਲੋਂ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ 'ਚ ਕਰਵਾਏ ਜਾ ਰਹੇ 63ਵੇਂ ਆਲ ਇੰਡੀਆ ਪਿ੍ੰ.ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਅੱਜ ਤੀਸਰੇ ਦਿਨ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਦਲਜੀਤ ਸਿੰਘ ਬੈਂਸ ਇੰਗਲੈਂਡ, ਤਜਿੰਦਰ ਕੁਮਾਰ ਅਮਰੀਕਾ, ਗੁਰਪਾਲ ਪੱਡਾ ਪਹਿਲਵਾਨ, ਐਮ.ਡੀ. ਹਰਜਿੰਦਰ ਸਿੰਘ ਗਿੱਲ, ਹਕੀਮ ਹਰਮਿੰਦਰ ਪਾਲ ਸਿੰਘ ਅਨੰਦਪੁਰ, ਕੇਵਲ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਪ੍ਰਧਾਨਗੀ ਹਰਨੰਦਨ ਸਿੰਘ ਖਾਬੜਾ, ਪਿ੍ੰ.ਡਾ ਪਰਵਿੰਦਰ ਸਿੰਘ, ਠੇਕੇਦਾਰ ਜਗਜੀਤ ਸਿੰਘ ਘੁਮਿਆਲਾ, ਦਲਜੀਤ ਸਿੰਘ ਬੈਂਸ, ਇੰਜੀ.ਤਰਲੋਚਨ ਸਿੰਘ ਸੰਧੂ, ਦਲਜੀਤ ਸਿੰਘ ਸਹੋਤਾ ਇੰਗਲੈਂਡ, ਸੇਵਕ ਸਿੰਘ ਬੈਂਸ ਅਮਰੀਕਾ, ਜੀਤ ਖਾਬੜਾ ਕੈਨੇਡਾ, ਸਤ ਪ੍ਰਕਾਸ਼ ਕੈਨੇਡੀਅਨ, ਜੁਗਿੰਦਰ ਸਿੰਘ ਸੰਘਾ, ਕੁਲਵਿੰਦਰ ਵਿਦੇਸ਼ਾਂ ਕੈਨੇਡਾ, ਬਿੰਦਰ ਘੰੁਮਣ, ਕਮਾਡੈਂਟ ਸੂਰਜ ਭਾਨ ਹਾਂਡਾ, ਗੁਰਦੇਵ ਸਿੰਘ ਗਿੱਲ ਅਰਜਨਾ ਅਵਾਰਡੀ, ਰਣਬੀਰ ਸਿੰਘ ਬੈਂਸ, ਚੈਂਚਲ ਸਿੰਘ ਹੀਰ, ਸੋਹਣ ਸਿੰਘ ਗਿੱਲ, ਕੁਲਦੀਪ ਸਿੰਘ ਖਾਬੜਾ, ਐਸ.ਪੀ. ਸ਼ੇਵਿੰਦਰਜੀਤ ਸਿੰਘ ਬੈਂਸ, ਮਨਜੀਤ ਸਿੰਘ ਕੈਨੇਡਾ, ਕੋਚ ਬਲਵੀਰ ਸਿੰਘ ਬੱਡੂ ਸੈਣੀ ਕੈਨੇਡਾ ਆਦਿ ਨੇ ਸਾਂਝੇ ਤੌਰ 'ਤੇ ਕੀਤੀ | ਅੱਜ ਕਰਵਾਏ ਗਏ ਕਲੱਬ ਵਰਗ 'ਚ ਬੀ.ਐਸ.ਐਫ.ਜਲੰਧਰ ਨੇ ਆਰ.ਟੀ.ਬੁਆਏਜ਼ ਹੈਦਰਾਬਾਦ ਨੂੰ 5-0 ਨਾਲ, ਆਰ.ਸੀ.ਐਫ ਕਪੂਰਥਲਾ ਨੇ ਨਾਮਧਾਰੀ ਫੁੱਟਵਾਲ ਕਲੱਬ ਨੂੰ 2-0 ਨਾਲ ਤੇ ਕਾਲਜ ਵਰਗ 'ਚ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੇ ਫੁੇਟਬਾਲ ਐਕੇਡਮੀ ਬੱਡੋਂ ਨੂੰ 2-0 ਨਾਲ, ਐਫ ਏ ਮਾਹਿਲਪੁਰ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜੱਬੜ ਨੂੰ 2-1 ਨਾਲ ਹਰਾ ਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ | ਅੱਜ ਅੰਡਰ-14 ਦੇ ਕਰਵਾਏ ਗਏ ਫਾਈਨਲ ਮੈਚ 'ਚ ਫੁੱਟਬਾਲ ਅਕੈਡਮੀ ਮਾਹਿਲਪੁਰ ਨੇ ਸੰਤ ਬਾਬਾ ਹਰੀ ਸਿੰਘ ਸਕੂਲ ਮਾਹਿਲਪੁਰ ਨੂੰ ਪਨਾਲਟੀਨ ਕਿੱਕ ਰਾਹੀ 6-5 ਨਾਲ ਹਰਾ ਟਰਾਫ਼ੀ 'ਤੇ ਕਬਜ਼ਾ ਕੀਤਾ | ਇਸ ਮੌਕੇ ਕੁਲ ਵਰਨ ਸਿੰਘ ਬੈਂਸ ਮਾ. ਜਗਜੀਤ ਸਿੰਘ ਗਣੇਸ਼ਪੁਰ, ਹੈੱਡ ਮਾ. ਅਰਵਿੰਦਰ ਸਿੰਘ ਹਵੇਲੀ, ਪਿ੍ੰ. ਰੁਪਿੰਦਰਜੌਤ ਸਿੰਘ ਬੱਬੂ, ਪਿੰ੍ਰ ਸੁਰਿੰਦਰਪਾਲ ਸਿੰਘ ਪ੍ਰਦੇਸੀ, ਸੁਹੇਲ ਗਾਂਧੀ ਦੁਆਬਾ ਸਕੂਲ, ਬੇਧੜਕ ਰਹੱਲੀ, ਲੈਕ.ਬਲਦੇਵ ਸਿੰਘ, ਦਲਜੀਤ ਸਿੰਘ ਬੈਂਸ ਕੈਨੇਡਾ, ਮਾ. ਗੁਰਵਿੰਦਰਪਾਲ ਸਿੰਘ, ਤਰਸੇਮ ਭਾਅ, ਠਾਕੁਰ ਕਰਨ ਮਹਿਤਾ, ਕੁਲਵਰਨ ਸਿੰਘ ਬੈਂਸ, ਸਰਪੰਚ ਪਿ੍ਤਪਾਲ ਕੌਰ ਲੰਗੇਰੀ, ਗੁਰਇਕਬਾਲ ਸਿੰਘ ਬੈਂਸ, ਕਸ਼ਮੀਰਾਂ ਸਿੰਘ ਗਹਿਲਾ, ਮਹਿੰਦਰ ਭਾਟੀਆਂ ਦਿੱਲੀ, ਮਾ.ਬਨਿੰਦਰ ਸਿੰਘ, ਮਾ.ਅੱਛਰ ਸਿੰਘ, ਪਰਮਜੀਤ ਸਿੰਘ ਬੈਂਸ, ਡਾ. ਪਰਮਪ੍ਰੀਤ ਸਿੰਘ, ਤਲਵਿੰਦਰ ਹੀਰ, ਅਜੀਤ ਫੌਜੀ, ਬਲਵੀਰ ਸਿੰਘ ਝੂਟੀ, ਬੰਤ ਸਿੰਘ ਬੈਂਸ, ਰਾਜ ਕੁਮਾਰ ਰਾਜ, ਰੋਸ਼ਨਜੀਤ ਸਿੰਘ ਪਨਾਮ, ਰਵਿੰਦਰ ਸ਼ਰਮਾਂ ਜਲੰਧਰ,ਲੈਕ.ਰਘਵੀਰ ਸਿੰਘ, ਗੁਰਿੰਦਰ ਸਿੰਘ ਬੈਂਸ ਗੁਲੀ, ਸੁਰਜੀਤ ਸਿੰਘ ਨਿੱਪੀ, ਮਲਕੀਤ ਸਿੰਘ ਕੁਲਵੰਤ ਸੈਣੀ ਅਤੇ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ |