25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਮਹਾਂ ਸ਼ਿਵਰਾਤਰੀ ਦੇ ਸੰਬੰਧ 'ਚ ਮਹਾਂਦੇਵ ਮੰਦਰ ਬਠੁੱਲਾ ਤੋਂ ਸੋਭਾ ਯਾਤਰਾ ਕੱਢੀ

ਅਜੀਤ ਡੈਸਕ 16-02-2026
ਚੱਬੇਵਾਲ, 15 ਫਰਵਰੀ (ਰਾਜੀਵ ਭਾਰਦਵਾਜ)-ਪ੍ਰਾਚੀਨ ਮਹਾਦੇਵ ਮੰਦਿਰ ਬਠੁੱਲਾ ਵਿਖੇ ਮਹਾ ਸ਼ਿਵਰਾਤਰੀ ਦੇ ਸੰਬੰਧ ਵਿਚ ਸੋਭਾ ਯਾਤਰਾ ਕੱਢੀ ਗਈ | ਇਹ ਸੋਭਾ ਯਾਤਰਾ ਮਹਾਦੇਵ ਮੰਦਰ ਬਠੁੱਲਾ ਹੋ ਕੇ ਪਿੰਡ ਬਠੁੱਲਾ, ਪਿੰਡ ਬੱਸੀ ਕਲਾਂ, ਪਿੰਡ ਚੱਬੇਵਾਲ ਦੇ ਮੁੱਖ ਬਾਜ਼ਾਰ ਤੋਂ ਭੀਲੋਵਾਲ ਚੌਂਕ ਤੋਂ ਹੁੰਦੀ ਹੋਈ ਪੁਰਾਣੀ ਮੰਡੀ 'ਚੋਂ ਹੋ ਕੇ ਮਹਾਦੇਵ ਮੰਦਿਰ ਬਠੁੱਲਾ ਵਾਪਸ ਪਰਤੀ | ਇਸ ਸੋਭਾ ਯਾਤਰਾ ਦੌਰਾਨ ਕਲਾਕਾਰਾਂ ਵਲੋਂ ਬਹੁਤ ਹੀ ਮਨਮੋਹਕ ਝਾਕੀਆਂ ਤਿਆਰ ਕੀਤੀਆਂ ਗਈਆਂ ਅਤੇ ਇਸ ਦੌਰਾਨ ਸੰਗਤ ਵਲੋਂ ਭਗਵਾਨ ਸ਼ਿਵ ਜੀ ਦੇ ਭਜਨਾਂ ਦਾ ਗੁਣਗਾਨ ਨਿਰੰਤਰ ਚੱਲਦਾ ਰਿਹਾ | ਸੋਭਾ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ਤੋ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਵੱਖ-ਵੱਖ ਤਰ੍ਹਾਂ ਦੇ ਸੰਗਤ ਲਈ ਲੰਗਰ ਲਗਾਏ ਗਏ | ਇਸ ਮੌਕੇ ਤੇ ਪ੍ਰਧਾਨ ਇੰਦਰਜੀਤ ਸਿੰਘ ਬਠੁੱਲਾ, ਹਰੀਸ਼ ਕੁਮਾਰ ਚੱਢਾ ਸਰਪੰਚ, ਹਨੀ ਜਸਵਾਲ, ਕੁਲਦੀਪ ਰਾਣਾ, ਨੀਰਜ ਜਸਵਾਲ ਹੈਪੀ, ਸੰਜੀਵ ਖੁਰਾਨਾ, ਪਵਨ ਖੁਰਾਨਾ, ਵਿਸਾਲ ਚੱਢਾ, ਗੁਰਵਿੰਦਰ ਬਠੁੱਲਾ, ਹੈਪੀ ਬਠੁੱਲਾ, ਨਰਿੰਦਰ ਝੂਟੀ, ਪਰਮਜੀਤ ਪੰਮਾ, ਰੋਹਿਤ ਸ਼ਰਮਾ, ਬਲਰਾਮ ਸ਼ਰਮਾ, ਮੰਨੂ ਵਿੱਜ, ਸੋਹਣ ਲਾਲ, ਦੀਪਕ ਚੱਢਾ,ਸਤੀਸ਼ ਕੁਮਾਰ ਬੱਸੀ ਕਲਾਂ, ਬਬਲਾ ਧੀਰ, ਵਿਜੇ ਕੁਮਾਰ, ਗੌਰਵ, ਨਿੱਕੂ, ਗੋਰੀ, ਮਨੀ ਧੀਰ, ਗੁਗੂ, ਸ੍ਰੀ ਸਰਨ, ਵਿਵੇਕ ਚੱਢਾ, ਪਰਮ ਪਵਿੱਤਰ, ਰਾਧੇ ਸਾਮ, ਵਿਕਾਸ ਵਾਲੀਆ, ਗੌਰਵ ਭਾਰਦਵਾਜ, ਸੁਧੀਰ ਸਿੰਦੇ, ਪਿ੍ਥਵੀ ਰਾਜ, ਨਵਨੀਤ ਬਾਵਾ, ਸਰਦ ਮੋਹਣ , ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਹਰੇਕ ਫ਼ਰੰਟ 'ਤੇ ਫ਼ੇਲ੍ਹ, ਲੋਕ ਚਲਦਾ ਕਰਨ ਲਈ ਉਤਾਵਲੇ- ਲੱਖੀ, ਮਿਆਣੀ ਅਗਲੀ ਖ਼ਬਰ ਡਾ. ਰਵਜੋਤ ਸਿੰਘ ਨੇ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਕਾਰਡ ਬਣਾਉਣ ਲਈ ਲਗਾਏ ਕੈਂਪ 'ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।