ਘੋਗਰਾ, 15 ਫਰਵਰੀ (ਆਰ. ਐੱਸ. ਸਲਾਰੀਆ)- ਬਲਾਕ ਦਸੂਹਾ ਦੇ ਅਧੀਨ ਪੈਂਦੇ ਪਿੰਡ ਢੱਡਰਾਂ ਵਿਖੇ ਸਰਪੰਚ ਨਿਰਮਲਾ ਦੇਵੀ ਵੱਲੋਂ ਪਿੰਡ ਦੇ ਛੱਪੜ ਦੀ ਸਫ਼ਾਈ ਕਰਵਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਪੰਚ ਨਿਰਮਲਾ ਦੇਵੀ ਨੇ ਦੱਸਿਆ ਕਿ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਯਤਨਾਂ ਸਦਕਾ ਪਿੰਡ ਵਿਖੇ ਛੱਪੜ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਜਿਸ ਨਾਲ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਚੰਗੀ ਤਰ੍ਹਾਂ ਹੋ ਸਕੇ ਤਾਂ ਜੋ ਅੱਗੇ ਗਰਮੀਆਂ ਦੇ ਮੌਸਮ ਵਿਚ ਭਿਆਨਕ ਬਿਮਾਰੀਆਂ ਅਤੇ ਗੰਦਗੀ ਤੋਂ ਪੈਦਾ ਹੋ ਰਹੀਆਂ ਮੱਖੀਆਂ ਅਤੇ ਮੱਛਰ ਤੋਂ ਬਚਿਆ ਜਾ ਸਕੇ | ਇਸ ਮੌਕੇ ਸਤਵੀਰ ਸਿੰਘ, ਰਵੀ ਸਿੰਘ, ਸੰਦੀਪ ਕੁਮਾਰ, ਅਸ਼ਵਨੀ ਕੁਮਾਰ, ਦਲਵੀਰ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ, ਚਰਨਜੀਤ ਕੌਰ ਅਤੇ ਹੋਰ ਹਾਜ਼ਰ ਸਨ |