ਮੁਕੇਰੀਆਂ, 17 ਫਰਵਰੀ (ਰਾਮਗੜ੍ਹੀਆ)-ਥਾਣਾ ਮੁਕੇਰੀਆਂ ਨੂੰ ਦਿੱਤੀ ਦਰਖਾਸਤ ਦੇ ਵਿਚ ਬਚਨ ਸਿੰਘ ਵਾਸੀ ਮੌਲੀ ਮੁਕੇਰੀਆਂ ਨੇ ਦੱਸਿਆ ਕਿ ਉਸ ਦਾ ਲੜਕਾ ਜੋਗਿੰਦਰ ਸਿੰਘ ਜੋ 1 ਫਰਵਰੀ 2026 ਨੂੰ ਬਿਨਾਂ ਘਰ ਦੱਸੇ ਕਿਤੇ ਚਲਾ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਦਿਮਾਗ਼ੀ ਤੌਰ 'ਤੇ ਹਾਲਤ ਠੀਕ ਨਹੀਂ ਹੈ ਅਤੇ ਉਹ ਅਜੇ ਤੱਕ ਵਾਪਸ ਘਰ ਨਹੀਂ ਆਇਆ | ਉਨ੍ਹਾਂ ਦੱਸਿਆ ਕਿ ਜੋਗਿੰਦਰ ਦੀ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਕਈ ਥਾਵਾਂ 'ਤੇ ਬਹੁਤ ਭਾਲ ਕੀਤੀ ਹੈ ਪਰ ਉਸ ਦਾ ਕਿਤੇ ਪਤਾ ਨਹੀਂ ਲੱਗਿਆ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਕਿ ਲਾਪਤਾ ਹੋਏ ਉਸ ਦੇ ਪੁੱਤਰ ਜੋਗਿੰਦਰ ਸਿੰਘ ਦੀ ਭਾਲ ਕੀਤੀ ਜਾਵੇ |