28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਬਿਜਲੀ ਮੁਲਾਜ਼ਮਾਂ 'ਚ ਸਰਕਾਰੀ ਜਾਇਦਾਦਾਂ ਵੇਚਣ ਦੇ ਖ਼ਿਲਾਫ਼ ਭਾਰੀ ਰੋਸ-ਸੰਘਰਸ਼ ਦੀ ਦਿੱਤੀ ਚਿਤਾਵਨੀ

ਅਜੀਤ ਡੈਸਕ 18-02-2026

ਮੁਕੇਰੀਆਂ, 17 ਫਰਵਰੀ (ਰਾਮਗੜ੍ਹੀਆ)-ਮੰਡਲ ਮੁਕੇਰੀਆਂ ਵਿਖੇ ਜੁਆਇੰਟ ਫੋਰਮ ਦੇ ਸੱਦੇ 'ਤੇ ਮੰਡਲ ਪ੍ਰਧਾਨ ਜਗਦੀਸ਼ ਸਿੰਘ ਗੁਨੋਪਰ, ਇੰਪਲਾਈਜ਼ ਫੈੱਡਰੇਸ਼ਨ ਪੀ.ਐੱਸ.ਈ.ਬੀ. ਪਹਿਲਵਾਨ ਗਰੁੱਪ ਮੰਡਲ ਪ੍ਰਧਾਨ ਸੁਰਜੀਤ ਸਿੰਘ ਬੀ.ਐਮ.ਐੱਸ. ਦੀ ਪ੍ਰਧਾਨਗੀ ਹੇਠ ਇਕ ਭਰਵੀਂ ਗੇਟ ਰੈਲੀ ਕੀਤੀ ਗਈ ਜਿਸ ਵਿਚ ਸਰਕਲ ਦੇ ਪ੍ਰਧਾਨ ਤਰਲੋਚਨ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਬੀ.ਐਮ.ਐੱਸ. ਦੇ ਸਟੇਟ ਪ੍ਰਧਾਨ ਮੰਡਲ ਸੁਪਰਡੈਂਟ ਸੁੱਚਾ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵਲੋਂ ਜੋ ਸਰਕਾਰੀ ਜਾਇਦਾਦਾਂ ਵੇਚਣ ਦਾ ਫ਼ੈਸਲਾ ਲਿਆ ਹੈ ਉਸ ਦਾ ਪੁਰਜ਼ੋਰ ਸ਼ਬਦਾਂ ਵਿਚ ਵਿਰੋਧ ਕੀਤਾ ਗਿਆ ਅਤੇ ਸਰਕਾਰ ਨੂੰ ਇਹ ਫ਼ੈਸਲਾ ਰੱਦ ਕਰਨ ਲਈ ਕਿਹਾ ਗਿਆ | ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਫ਼ੈਸਲੇ ਨੂੰ ਰੱਦ ਨਹੀਂ ਕਰਦੀ ਹੈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਸੋ ਇਸ ਗੇਟ ਰੈਲੀ ਵਿਚ ਸ਼ਾਮਿਲ ਹੋਏ ਇੰਜੀਨੀਅਰ ਹਰਚਰਨ ਸਿੰਘ, ਰਣਵੀਰ ਸਿੰਘ, ਇੰਜੀਨੀਅਰ ਬਲਵਿੰਦਰ ਸਿੰਘ, ਇੰਜੀਨੀਅਰ ਸੁਖਵਿੰਦਰ ਸਿੰਘ ਭੰਗਾਲਾ, ਇੰਜੀਨੀਅਰ ਮੰਗਲ ਸਿੰਘ, ਇੰਜੀਨੀਅਰ ਕਮਲ ਕਿਸ਼ੋਰ, ਇੰਜੀਨੀਅਰ ਚੰਦਰਸ਼ੇਖਰ, ਇੰਜੀਨੀਅਰ ਸਰਬਜੀਤ ਸਿੰਘ ਤੋਂ ਇਲਾਵਾ ਸਤਨਾਮ ਸਿੰਘ ਕੋਟਲੀ, ਸਹਾਇਕ ਸਕੱਤਰ ਮੰਡਲ ਮੁਕੇਰੀਆਂ, ਸੁਮਿਤ ਸ਼ਰਮਾ ਉਪ ਮੰਡਲ ਪ੍ਰਧਾਨ ਮੁਕੇਰੀਆਂ, ਹਰਜਿੰਦਰ ਸਿੰਘ ਧਨੋਆ, ਇੰਦਰਜੀਤ ਸਿੰਘ, ਬਿਕਰਮ ਠਾਕੁਰ, ਮਨਿੰਦਰ ਸਿੰਘ, ਠਾਕਰ ਸੁਰਿੰਦਰ ਸਿੰਘ, ਰਕੇਸ਼ ਕੁਮਾਰ, ਸਰਬਜੀਤ ਸਿੰਘ, ਮਨਜੀਤ ਸਿੰਘ, ਪਰਮਿੰਦਰ ਸਿੰਘ, ਸ਼ਮਸ਼ੇਰ ਸਿੰਘ, ਵਿਜੇ ਮਾਲੀਆ, ਵਿਸ਼ਾਲ ਚੌਧਰੀ, ਤਰਲੋਕ ਸਿੰਘ, ਜਤਿੰਦਰ ਸਿੰਘ, ਸਾਹਿਲ ਸ਼ਰਮਾ, ਕਮਲ ਕੁਮਾਰ ਤੋਂ ਇਲਾਵਾ ਸੁਖਬੀਰ ਕੌਰ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਸਪਨਾ ਠਾਕੁਰ, ਸਰੂ ਰੇਖਾ, ਕੁਮਾਰੀ ਕਮਲੇਸ਼ ਕੁਮਾਰੀ ਆਦਿ ਸ਼ਾਮਿਲ ਹੋਏ |

ਪਿਛਲੀ ਖ਼ਬਰ ਹੋਲੇ ਮਹੱਲੇ ਮੌਕੇ ਸੰਗਤਾਂ ਵੱਡੀ ਗਿਣਤੀ 'ਚ ਅਨੰਦਪੁਰ ਸਾਹਿਬ ਪਹੁੰਚਣ-ਜਥੇ. ਬਾਬਾ ਬਲਵੀਰ ਸਿੰਘ 96 ਕਰੋੜੀ ਅਗਲੀ ਖ਼ਬਰ 25 ਸਾਲਾਂ ਨੌਜਵਾਨ ਭੇਦਭਰੀ ਹਾਲਤ 'ਚ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।