28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਆਮ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਮਿੰਨੀ ਬੱਸਾਂ ਦੇ ਮਾਲਕ ਬਿਨਾਂ ਹੈਵੀ ਮੋਟਰ ਵਹੀਕਲ ਲਾਇਸੈਂਸ ਦੇ ਦੌੜਾਈ ਫਿਰਦੇ ਨੇ ਮਿੰਨੀ ਬੱਸਾਂ ਦੇ ਚਾਲਕ

ਅਜੀਤ ਡੈਸਕ 18-02-2026
ਰਾਜੀਵ ਭਾਰਦਵਾਜ
ਚੱਬੇਵਾਲ, 17 ਫਰਵਰੀ- ਕਸਬਾ ਚੱਬੇਵਾਲ ਤੋਂ ਨੇੜਲੇ ਪਿੰਡਾਂ ਨੂੰ ਆਉਣ-ਜਾਣ ਵਾਲੀਆਂ ਮਿੰਨੀ ਬੱਸਾਂ ਦੇ ਜ਼ਿਆਦਾਤਰ ਚਾਲਕਾਂ ਕੋਲ ਲੋੜੀਂਦਾ ਲਾਇਸੈਂਸ ਨਾ ਹੋਣ ਕਰਕੇ ਆਮ ਲੋਕਾਂ ਦੀ ਜਾਨ ਨਾਲ ਖੇਡਿਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਕਸਬਾ ਚੱਬੇਵਾਲ ਤੋਂ ਨੇੜਲੇ ਪਿੰਡਾਂ ਜਿਵੇਂ ਬਛੋਹੀ, ਭੇੜੂਆ, ਜੱਲੋਵਾਲ, ਬਿਹਾਲਾ, ਭਾਮ, ਹਾਰਟਾ, ਬੱਡਲਾ, ਜੰਡੋਲੀ, ਸਾਰੰਗਵਾਲ, ਬਜਰਾਵਰ, ਪੱਟੀ ਆਦਿ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਨੂੰ ਮਿੰਨੀ ਬੱਸਾਂ ਚੱਲਦੀਆਂ ਹਨ ਅਤੇ ਇਹ ਸਾਰੇ ਪਿੰਡਾਂ ਤੋਂ ਇਨ੍ਹਾਂ ਬੱਸਾਂ ਵਿਚ ਸਫ਼ਰ ਕਰਨ ਵਾਲੇ ਲੋਕ ਹਮੇਸ਼ਾ ਜਾਨ ਜੋਖ਼ਮ ਵਿਚ ਪਾ ਕੇ ਸਫ਼ਰ ਕਰਦੇ ਹਨ | ਉਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਨ੍ਹਾਂ ਦੀ ਜਾਨ ਨਾਲ ਖੇਡਿਆ ਜਾ ਰਿਹਾ ਹੈ, ਜੇਕਰ ਗੰਭੀਰਤਾ ਨਾਲ ਘੋਖਿਆ ਜਾਵੇ ਤਾਂ ਇਨ੍ਹਾਂ ਬੱਸਾਂ ਵਿਚ ਜ਼ਿਆਦਾਤਰ ਚਾਲਕਾਂ ਕੋਲ ਲੋੜੀਂਦਾ ਲਾਇਸੈਂਸ ਨਹੀਂ ਹੋਵੇਗਾ ਜਦਕਿ ਕਾਨੂੰਨ ਦੇ ਮੁਤਾਬਿਕ ਛੇ ਟਾਇਰਾਂ ਵਾਲੀ ਜਾਂ ਗਿਣਤੀ 'ਚ ਇਸ ਤੋਂ ਜ਼ਿਆਦਾ ਟਾਇਰਾਂ ਵਾਲੀ ਗੱਡੀ ਚਲਾਉਣ ਲਈ ਹੈਵੀ ਮੋਟਰ ਵਹੀਕਲ ਲਾਇਸੈਂਸ ਲੋੜੀਂਦਾ ਹੈ, ਜੋ ਕਿ ਇਨ੍ਹਾਂ ਬੱਸਾਂ ਦੇ ਹਰ ਚਾਲਕ ਕੋਲ ਉਪਲਬਧ ਨਹੀਂ ਹੈ | ਪਿੰਡਾਂ ਦੇ ਲੋਕ ਦੱਸਦੇ ਹਨ ਕਿ ਇਨ੍ਹਾਂ ਬੱਸਾਂ 'ਚ ਕੰਡਕਟਰ ਦੇ ਤੌਰ 'ਤੇ ਜਿਹੜਾ ਲੜਕਾ ਟਿਕਟਾਂ ਕੱਟ ਰਿਹਾ ਹੁੰਦਾ ਦੋ ਕੁ ਦਿਨਾਂ ਬਾਅਦ ਉਹੀ ਲੜਕਾ ਬੱਸ ਚਲਾ ਰਿਹਾ ਹੁੰਦਾ ਹੈ | ਲੋਕ ਇਹ ਵੀ ਦੱਸਦੇ ਹਨ ਕਿ ਜਦੋਂ ਇਨ੍ਹਾਂ ਬੱਸਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਇਨ੍ਹਾਂ ਦੇ ਮਾਲਕ ਚਾਲਕ ਬਦਲ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ |
ਇਨ੍ਹਾਂ ਬੱਸਾਂ ਦੇ ਮਾਲਕ ਦੱਸਦੇ ਹਨ ਕਿ ਦਰਅਸਲ ਹੈਵੀ ਮੋਟਰ ਵਹੀਕਲ ਲਾਇਸੈਂਸ ਵਾਲੇ ਚਾਲਕ ਘੱਟ ਮਿਲਦੇ ਹਨ ਅਤੇ ਜੇ ਮਿਲਦੇ ਵੀ ਹਨ ਤਾਂ ਉਹ ਵੱਧ ਤਨਖ਼ਾਹ ਚਾਹੁੰਦੇ ਹਨ ਜਦਕਿ ਮਾਲਕਾਂ ਦਾ ਘੱਟ ਪੈਸੇ ਦੇ ਕੇ ਹੀ ਕੰਮ ਚੱਲ ਰਿਹਾ ਹੈ | ਲੇਬਰ ਪਾਰਟੀ ਦੇ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਮਿੰਨੀ ਬੱਸਾਂ ਦੇ ਚਾਲਕ ਬਿਨਾਂ ਹੈਵੀ ਲਾਇਸੈਂਸ ਤੋਂ ਹੀ ਦੌੜਾਈ ਫਿਰਦੇ ਨੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਪ੍ਰਸ਼ਾਸਨਿਕ ਪ੍ਰਣਾਲੀ ਤੇ ਬਹੁਤ ਬੜਾ ਇਹ ਪ੍ਰਸ਼ਨ ਚਿੰਨ੍ਹ ਹੈ ਕਿਉਂਕਿ ਚੱਬੇਵਾਲ ਤੋਂ ਜਾਣ ਵਾਲੀਆਂ ਇਹ ਸਾਰੀਆਂ ਬੱਸਾਂ ਹੁਸ਼ਿਆਰਪੁਰ ਦੇ ਮਿੰਨੀ ਸਕੱਤਰੇਤ ਦੇ ਸਾਹਮਣੇ ਤੋਂ ਹੋ ਕੇ ਗੁਜ਼ਰਦੀਆਂ ਹਨ | ਇਸ ਸੰਬੰਧ ਵਿਚ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਅਮਨਦੀਪ ਕੌਰ ਘੁੰਮਣ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਚੈਕਿੰਗ ਕਰਨਗੇ ਅਤੇ ਟਰੈਫ਼ਿਕ ਪੁਲਿਸ ਦੀ ਮਦਦ ਨਾਲ ਵੀ ਚੈਕਿੰਗ ਕਰਵਾਈ ਜਾਵੇਗੀ |
ਪਿਛਲੀ ਖ਼ਬਰ ਸੰਗ ਮੇਲੇ 'ਚ ਪੈਦਲ ਯਾਤਰਾ 'ਚ ਸ਼ਾਮਿਲ ਸੰਗਤਾਂ ਦੀ ਸਹੂਲਤ ਲਈ ਤਿਆਰੀਆਂ ਜ਼ੋਰਾਂ 'ਤੇ - ਬਾਬਾ ਸੁਖਦੇਵ ਸਿੰਘ ਬੇਦੀ ਅਗਲੀ ਖ਼ਬਰ ਡਾ. ਇਸ਼ਾਂਕ ਕੁਮਾਰ ਵਲੋਂ ਅੰਤਰ ਜ਼ਿਲ੍ਹਾ ਪ੍ਰਾਇਮਰੀ ਫੁੱਟਬਾਲ ਟੂਰਨਾਮੈਂਟ 'ਚ ਸੋਨ ਤਗਮਾ ਜੇਤੂ ਖਿਡਾਰਨਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।