ਐਮਾਂ ਮਾਂਗਟ, 17 ਫਰਵਰੀ (ਗੁਰਾਇਆ)- ਕੋਲੀਆਂ-ਧਨੋਆ ਸੜਕ ਦੇ ਚੱਕਵਾਲ ਧਨੋਆ ਤੱਕ ਦੇ 1.70 ਕਿੱਲੋਮੀਟਰ ਹਿਸੇ ਨੂੰ 18 ਫੁੱਟ ਚੌੜਾਈ ਦੀ ਨਵੀਂ ਸੜਕ ਬਣਾਉਣ, ਕੋਲੀਆਂ ਚੱਕਵਾਲ ਤੱਕ ਦੇ ਹਿਸੇ ਨੂੰ ਮੁਰੰਮਤ ਕਰਕੇ 18 ਫੁੱਟ ਸੜਕ ਬਣਾਉਣ, ਪੇਪਰ ਮਿਲ ਮੁਕੇਰੀਆਂ ਤੋਂ ਧਨੋਆ ਪੱਤਣ ਤੱਕ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਅਤੇ ਐਮਾਂ ਮਾਂਗਟ ਤੋਂ ਧਨੋਆ ਪਿੰਡ ਤੱਕ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਨਾਲ ਪਿੰਡ ਧਨੋਆ ਵਾਸੀਆਂ ਅਤੇ ਇਲਾਕੇ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਧਨੋਆ ਪੱਤਣ ਤੋਂ ਮੁਕੇਰੀਆਂ ਸੜਕ 'ਤੇ ਬਹੁਤ ਜ਼ਿਆਦਾ ਆਵਾਜਾਈ ਹੋਣ ਕਾਰਨ ਅਤੇ ਥਾਂ-ਥਾਂ ਤੋਂ ਬਹੁਤ ਜ਼ਿਆਦਾ ਸੜਕ ਟੁੱਟੀ ਹੋਣ ਕਰਕੇ ਲੋਕਾਂ ਨੂੰ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸੇ ਤਰ੍ਹਾਂ ਹੀ ਧਨੋਆ-ਐਮਾਂ ਮਾਂਗਟ ਸੜਕ 'ਤੇ ਲੋਕਾਂ ਦਾ ਲੰਘਣਾ ਬਹੁਤ ਅÏਖਾ ਹੋਇਆ ਪਿਆ ਸੀ | ਇਨ੍ਹਾਂ ਸੜਕਾਂ ਦੀ ਮੁਰੰਮਤ ਹੋਣ ਨਾਲ ਜਿੱਥੇ ਦਰਿਆ ਤੋਂ ਮੁਕੇਰੀਆਂ ਇਲਾਕੇ ਦੇ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ ਉੱਥੇ ਦਰਿਆ ਤੋਂ ਪਾਰ ਗੁਰਦਾਸਪੁਰ ਦੇ ਕਿਸਾਨਾਂ ਅਤੇ ਰਾਹਗੀਰਾਂ ਨੂੰ ਵੀ ਬਹੁਤ ਸਹੂਲਤ ਮਿਲੇਗੀ | ਵਰਨਣਯੋਗ ਹੈ ਕਿ ਦਰਿਆ ਪਾਰ ਦਾ ਜ਼ਿਆਦਾ ਗੰਨਾ ਅਤੇ ਫ਼ਸਲਾਂ ਮੁਕੇਰੀਆਂ ਦਸੂਹਾ ਇਲਾਕੇ ਵਿੱਚ ਹੀ ਆਉਂਦੀਆਂ ਹਨ | ਕੋਲੀਆਂ ਧਨੋਆ ਮਹਾਰਾਜਾ ਰਣਜੀਤ ਸਿੰਘ ਸੜਕ ਦੇ ਬਕਾਇਆ ਰਹਿੰਦੀ ਸੜਕ ਨੂੰ ਨਵੀਂ ਬਣਾਉਣ ਅਤੇ ਸਾਰੀ ਸੜਕ ਨੂੰ 18 ਫੁੱਟ ਚੌੜਾਈ ਦੀ ਬਣਾਉਣਾ ਇਕ ਬਹੁਤ ਵੱਡੀ ਗੱਲ ਹੈ | ਪਿੰਡ ਧਨੋਆ ਦੇ ਕੁੱਝ ਪਤਵੰਤਿਆਂ ਨੂੰ ਜਦੋਂ ਇਹ ਜਾਣਕਾਰੀ ਇੰਜ. ਸਤਨਾਮ ਸਿੰਘ ਧਨੋਆ ਨੇ ਅਤੇ ਸਰਬਜੀਤ ਸਿੰਘ ਪੰਚ ਨੇ ਦਿੱਤੀ ਤਾਂ ਸਾਰੇ ਹਾਜ਼ਰ ਮੈਂਬਰਾਂ ਨੇ ਬਹੁਤ ਸਤੁੰਸ਼ਟੀ ਦਾ ਪ੍ਰਗਟਾਵਾ ਕਰਦਿਆਂ ਮੁਕੇਰੀਆਂ ਹਲਕੇ ਦੇ ਇੰਚਾਰਜ ਸ1 ਗੁਰਧਿਆਨ ਸਿੰਘ ਮੁਲਤਾਨੀ ਤੇ ਵਿਭਾਗ ਦੇ ਅਫਸਰਾਂ ਦਾ ਧੰਨਵਾਦ ਕੀਤਾ | ਵਿਭਾਗ ਵਲੋਂ ਇਨ੍ਹਾਂ ਸੜਕਾਂ 'ਤੇ ਤੇਜ਼ੀ ਨਾਲ ਕਰਵਾਏ ਜਾ ਰਹੇ ਕੰਮਾਂ ਕਰਕੇ ਲੋਕਾਂ ਨੂੰ ਉਮੀਦ ਹੈ ਕਿ ਥੋੜੇ ਸਮੇਂ ਵਿਚ ਹੀ ਇਲਾਕੇ ਨੂੰ ਨਵੀਆਂ ਸੜਕਾਂ ਮਿਲ ਸਕਦੀਆਂ ਹਨ | ਪਿੰਡ ਧਨੋਆ 'ਚ ਹੋਈ ਮੀਟਿੰਗ ਵਿੱਚ ਰੋਸ਼ਨ ਲਾਲ ਪੰਚ, ਦਲਜੀਤ ਸਿੰਘ ਪੰਚ, ਮਨਜੀਤ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਲੱਖੀ, ਕੈਪਟਨ ਸੁਖਵਿੰਦਰ ਸਿੰਘ ਸੋਢੀ, ਹਰਜੀਤ ਸਿੰਘ ਨੀਟਾ, ਸਾਧੂ ਸਿੰਘ, ਦਿਲਾਵਰ ਸਿੰਘ, ਧਰਮਪਾਲ ਦੁਬਈ, ਬਲਵਿੰਦਰ ਸਿੰਘ ਬਿੱਟੂ, ਜਗੀਰ ਸਿੰਘ, ਲਖਵਿੰਦਰ ਮਸੀਹ, ਅਵਤਾਰ ਸਿੰਘ, ਬਲਵਿੰਦਰ ਸਿੰਘ ਬਿੰਦਰ, ਜਗੀਰ ਸਿੰਘ, ਸੁਖਵਿੰਦਰ ਸਿੰਘ ਸੋਨੂੰ, ਸ਼ਮਸ਼ੇਰ ਸਿੰਘ, ਬਾਬਾ ਇੰਦੂ, ਨਰਿੰਦਰ ਸਿੰਘ, ਜਸਵੀਰ ਸਿੰਘ, ਸੁਖਪ੍ਰੀਤ ਸਿੰਘ, ਜਸਪਾਲ ਸਿੰਘ, ਭੁਪਿੰਦਰ ਸਿੰਘ, ਰੁਪਿੰਦਰ ਪਾਲ ਸਿੰਘ ਸਮੇਤ ਬਹੁਤ ਵਿਅਕਤੀ ਹਾਜ਼ਰ ਸਨ |