16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਯੂਥ ਕਲੱਬ ਪੱਟੀ ਵਲੋਂ ਕਰਵਾਇਆ ਜਾ ਰਿਹਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਜਾਰੀ

ਅਜੀਤ ਡੈਸਕ 19-02-2026
ਚੱਬੇਵਾਲ, 18 ਫਰਵਰੀ (ਰਾਜੀਵ ਭਾਰਦਵਾਜ)-ਯੂਥ ਕਲੱਬ ਪੱਟੀ ਵੱਲੋਂ ਪਿੰਡ ਪੱਟੀ ਦੇ ਖੇਡ ਮੈਦਾਨ ਵਿਚ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਵੱਲੋਂ ਕਰਵਾਇਆ ਜਾ ਰਿਹਾ ਫੁੱਟਬਾਲ ਟੂਰਨਾਮੈਂਟ ਜਾਰੀ ਹੈ | ਇਸ ਟੂਰਨਾਮੈਂਟ ਵਿਚ ਆਲ ਓਪਨ ਦੀਆਂ ਕੁੱਲ 16 ਟੀਮ ਨੇ, ਪੇਂਡੂ ਪੱਧਰ ਦੀਆਂ ਕੁੱਲ 24 ਟੀਮਾਂ ਨੇ ਅਤੇ ਅੰਡਰ 17 ਦੀਆਂ ਕੁੱਲ ਚਾਰ ਅਕੈਡਮੀਆਂ ਅਤੇ 17 ਅੰਡਰ 14 ਦੀਆਂ ਕੁੱਲ ਚਾਰ ਅਕੈਡਮੀਆਂ ਭਾਗ ਲੈ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪਿੰਡ ਪੱਧਰ ਮੁਕਾਬਲਿਆਂ 'ਚ ਪਿੰਡ ਰਹੱਲੀ ਅਤੇ ਅਤੇ ਪਿੰਡ ਬਿਹਾਲਾ ਦੀਆਂ ਟੀਮਾਂ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ | ਇਸੇ ਤਰ੍ਹਾਂ ਅੰਡਰ-14 ਦੇ ਮੁਕਾਬਲਿਆਂ ਵਿਚ ਪਿੰਡ ਪੱਟੀ ਨੇ ਨਾਰੂ ਨੰਗਲ ਨੂੰ ਅਤੇ ਪਿੰਡ ਗੋਂਦਪੁਰ ਨੇ ਸਿੰਘਪੁਰ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ, ਜੋ ਕਿ 21 ਫ਼ਰਵਰੀ ਨੂੰ ਹੋਵੇਗਾ | 21 ਫ਼ਰਵਰੀ ਨੂੰ ਹੀ 40 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਇੱਕ ਸ਼ੋਅ ਮੈਚ ਕਰਵਾਇਆ ਜਾਵੇਗਾ | ਇਸ ਮੌਕੇ ਮਨਪ੍ਰੀਤ ਸਿੰਘ ਮਨੀ, ਗੁਰਪ੍ਰੀਤ ਸਿੰਘ ਗੋਪੀ, ਹਰਮਨ ਸਿੰਘ ਦੀਪੂ, ਅੰਮਿ੍ਤਪਾਲ ਯੂ ਕੇ, ਗਗਨਦੀਪ ਸਿੰਘ, ਇੰਦਰਜੀਤ ਸਿੰਘ, ਰਿੰਕੂ , ਹਰੀਸ਼ ਸ਼ਰਮਾ, ਬਲਜਿੰਦਰ ਸਿੰਘ, ਸੰਦੀਪ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਮਪਰੀਤ ਸਿੰਘ, ਓਾਕਾਰ ਸਿੰਘ, ਮੋਨੂੰ ਬੰਗੜ, ਉਪ ਪ੍ਰਧਾਨ ਦਲਜੀਤ ਸਿੰਘ ਗਿੱਲ, ਬਲਜਿੰਦਰ ਸਿੰਘ ਬੰਟੀ, ਜਸਵਿੰਦਰ ਸਿੰਘ ਅਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਨੌਜਵਾਨ ਸਭਾ ਪੱਟੀ ਦੇ ਸਾਰੇ ਅਹੁਦੇਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਸੈਣੀਬਾਰ ਸੀਨੀਅਰ ਸੈਕੰਡਰੀ ਸਕੂਲ ਨੂੰ ਸਾਊਾਡ ਸਿਸਟਮ ਭੇਟ ਅਗਲੀ ਖ਼ਬਰ ਡੀ.ਏ.ਵੀ. ਕਾਲਜ 'ਚ ਅੰਤਰ-ਵਿਭਾਗੀ ਫੁੱਟਬਾਲ ਤੇ ਕਿ੍ਕਟ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।