16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸੈਣੀਬਾਰ ਸੀਨੀਅਰ ਸੈਕੰਡਰੀ ਸਕੂਲ ਨੂੰ ਸਾਊਾਡ ਸਿਸਟਮ ਭੇਟ

ਅਜੀਤ ਡੈਸਕ 19-02-2026
ਬੁੱਲ੍ਹੋਵਾਲ, 18 ਫਰਵਰੀ (ਲੁਗਾਣਾ)-ਦੀ ਚੱਕ ਨੰਬਰ 7, ਸੈਣੀਬਾਰ ਸਕੂਲ ਕਾਲਜ ਵਿੱਦਿਅਕ ਪ੍ਰਬੰਧਕ ਕਮੇਟੀ ਬੁੱਲੋ੍ਹਵਾਲ ਦੇ ਸਰਪ੍ਰਸਤ ਮਾਸਟਰ ਗੁਰਮੀਤ ਸਿੰਘ ਨੰਦਾਚੌਰ ਵਾਲਿਆਂ ਵਲੋਂ ਸੈਣੀਬਾਰ ਸੀਨੀਅਰ ਸੈਕੰਡਰੀ ਸਕੂਲ ਬੁੱਲੋ੍ਹਵਾਲ ਦੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਤੇ ਹੋਰ ਪ੍ਰੋਗਰਾਮਾਂ ਲਈ ਸਾੳਾੂਡ ਸਿਸਟਮ ਭੇਟ ਕੀਤਾ ਗਿਆ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸਕੂਲ ਦੇ ਬੱਚਿਆ ਵਲੋਂ ਧਾਰਮਿਕ ਗੀਤ ਤੇ ਸ਼ਬਦ ਗਾਏ ਗਏ | ਇਸ ਮੌਕੇ ਡਾਕਟਰ ਜਗਬੀਰ ਸਿੰਘ, ਮੈਨੇਜਰ ਸੁਰਜੀਤ ਸਿੰਘ ਤੇ ਜਥੇਦਾਰ ਰਣਧੀਰ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਦੌਰਾਨ ਮਾਸਟਰ ਗੁਰਮੀਤ ਸਿੰਘ ਨੇ ਸਕੂਲ ਦੀ ਹੋਰ ਵੀ ਮਦਦ ਕਰਨ ਦਾ ਭਰੋਸਾ ਦਿੱਤਾ | ਹੋਰਨਾ ਤੋਂ ਇਲਾਵਾ ਇਸ ਮੌਕੇ ਡਾਕਟਰ ਜਗਬੀਰ ਸਿੰਘ, ਮੈਨੇਜਰ ਸੁਰਜੀਤ ਸਿੰਘ, ਮਾ. ਰਣਧੀਰ ਸਿੰਘ, ਪਿ੍ੰ. ਕਮਲਜੀਤ ਸਿੰਘ, ਪਿ੍ੰ. ਸਤਵਿੰਦਰ ਸਿੰਘ, ਪ੍ਰਦੀਪ ਸਿੰਘ, ਰਾਜਵਿੰਦਰ ਕੌਰ, ਹਰਜਿੰਦਰ ਕੌਰ, ਮਨਦੀਪ ਕੌਰ, ਪਿ੍ਤਪਾਲ ਕੌਰ ਤੇ ਹੋਰ ਸਟਾਫ਼ ਵੀ ਹਾਜ਼ਰ ਸੀ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਸਰਕਲ ਪ੍ਰਧਾਨ ਮਿਆਣੀ ਕੁਲਜੀਤ ਸਿੰਘ ਬਿੱਟੂ ਸਨਮਾਨਿਤ ਅਗਲੀ ਖ਼ਬਰ ਯੂਥ ਕਲੱਬ ਪੱਟੀ ਵਲੋਂ ਕਰਵਾਇਆ ਜਾ ਰਿਹਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।