26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਡੀ.ਸੀ. ਹੁਸ਼ਿਆਰਪੁਰ ਵਲੋਂ ਜਾਰੀ ਕੀਤੀ ਸਮਾਂ ਸਾਰਣੀ ਨੂੰ ਟਿੱਚ ਜਾਣਦਿਆਂ ਬੇਖ਼ੌਫ ਗੁਜ਼ਰ ਰਹੇ ਹਨ ਰੇਤ, ਬਜਰੀ ਨਾਲ ਭਰੇ ਟਿੱਪਰ

ਅਜੀਤ ਡੈਸਕ 20-02-2026
ਰਾਮਗੜ੍ਹ ਸੀਕਰੀ, 19 ਫਰਵਰੀ (ਕਟੋਚ)- ਪੁਲਿਸ ਪ੍ਰਸ਼ਾਸਨ ਦੀ ਅਣਦੇਖੀ ਅਤੇ ਢਿੱਲੀ ਕਾਰਗੁਜ਼ਾਰੀ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੀ ਕਮਜ਼ੋਰ ਪਕੜ ਦੇ ਚੱਲਦਿਆਂ ਡੀ.ਸੀ ਹੁਸ਼ਿਆਰਪੁਰ ਦੇ ਪਾਬੰਦੀ ਦੇ ਹੁਕਮਾਂ ਦੇ ਬਾਵਜੂਦ ਰਾਮਗੜ੍ਹ ਸੀਕਰੀ-ਤਲਵਾੜਾ ਸੜਕ 'ਤੇ ਰੇਤ ਬਜਰੀ ਦੇ ਓਵਰਲੋਡ ਟਿੱਪਰ ਬੇਖ਼ੌਫ ਗੁਜ਼ਰ ਰਹੇ ਹਨ ਅਤੇ ਸਕੂਲੀ ਵਿਦਿਆਰਥੀਆਂ ਲਈ ਚੁਨੌਤੀ ਬਣੇ ਹੋਏ ਹਨ | ਇੱਥੇ ਇਹ ਦੱਸਣਯੋਗ ਹੈ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਉਦੇਸ਼ ਨਾਲ ਡੀ.ਸੀ. ਹੁਸ਼ਿਆਰਪੁਰ ਵੱਲੋਂ ਕੁੱਝ ਮਹੀਨੇ ਪਹਿਲਾਂ ਇਕ ਹੁਕਮ ਜਾਰੀ ਕਰਕੇ ਉਕਤ ਟਿੱਪਰਾਂ ਦੇ ਚੱਲਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਤਾਂ ਜੋ ਸਕੂਲਾਂ, ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ | ਹੁਕਮਾਂ ਅਨੁਸਾਰ ਸਵੇਰੇ 6 ਵਜੇ ਤੋਂ 9 ਵਜੇ ਤੱਕ ਅਤੇ ਦੁਪਹਿਰ 1 ਵਜੇ ਤੋਂ 4 ਵਜੇ ਤੱਕ ਰੇਤ, ਬਜਰੀ ਦੇ ਟਿੱਪਰਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਸੀ ਪਰ ਖੇਦਜਨਕ ਤਾਂ ਇਹ ਹੈ ਕਿ ਉਕਤ ਪਾਬੰਦੀ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਰੇਤ, ਬਜਰੀ ਦੇ ਟਿੱਪਰ ਬੇਖ਼ੌਫ ਗੁੱਜਰ ਰਹੇ ਹਨ | ਅਜੀਤ ਦੀ ਟੀਮ ਵਲੋਂ ਜਦੋਂ ਰਾਮਗੜ੍ਹ ਸੀਕਰੀ ਤੋਂ ਤਲਵਾੜਾ ਮੁੱਖ ਸੜਕ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਸਵੇਰੇ 8 ਵਜੇ ਅਤੇ ਬਾਅਦ ਦੁਪਹਿਰ 3 ਵਜੇ ਵੱਡੀ ਸੰਖਿਆ 'ਚ ਓਵਰ ਲੋਡ ਟਿੱਪਰ ਬੇਖ਼ੌਫ ਗੁੱਜਰ ਰਹੇ ਸਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਇਲਾਕੇ ਵਿਚ ਕਰੀਬ ਅੱਧਾ ਦਰਜਨ ਤੋਂ ਵੱਧ ਸਟੋਨ ਕਰੈਸ਼ਰ ਲੱਗੇ ਹੋਏ ਹਨ ਜਿਨ੍ਹਾਂ ਤੋਂ ਰੋਜ਼ਾਨਾ ਸੈਂਕੜੇ ਟਿੱਪਰ ਇਸ ਸੜਕ ਰਾਹੀਂ ਗੁਜ਼ਰਦੇ ਹਨ ਅਤੇ ਉਹ ਟਰੈਫ਼ਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ | ਉਕਤ ਓਵਰ ਲੋਡ ਟਿੱਪਰ ਜੋ ਸੜਕ ਤੇ ਪਾਣੀ ਤੇ ਬਜਰੀ ਖਿਲਾਰਦੇ ਜਾਂਦੇ ਹਨ, ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ | ਲੋਕਾਂ ਦੀ ਮੰਗ ਹੈ ਕਿ ਓਵਰ ਲੋਡ ਟਿੱਪਰਾਂ ਤੇ ਸਖ਼ਤੀ ਨਾਲ ਪਾਬੰਦੀ ਲਗਾਈ ਜਾਵੇ ਅਤੇ ਡੀ. ਸੀ. ਹੁਸ਼ਿਆਰਪੁਰ ਵਲੋਂ ਜਾਰੀ ਕੀਤੀ ਸਮਾਂ ਸਾਰਣੀ ਨੂੰ ਵੀ ਸਖ਼ਤੀ ਨਾਲ ਲਾਗੂ ਕੀਤਾ ਜਾਵੇ |
ਪਿਛਲੀ ਖ਼ਬਰ ਜਸਕਰਨ ਸਿੰਘ ਲੇਹਲ ਵਲੋਂ ਰੋਟਰੀ ਆਈ ਬੈਂਕ ਸੁਸਾਇਟੀ ਨੂੰ 25 ਹਜ਼ਾਰ ਦੀ ਰਾਸ਼ੀ ਭੇਟ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੱਲੋਵਾਲ ਖਨੂਰ 'ਚ ਕੀਰਤਨ ਦਰਬਾਰ ਭਲਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।