ਹੁਸ਼ਿਆਰਪੁਰ, 19 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਕੋਰਨੀਅਲ ਬਲਾਈਾਡਨੈੱਸ ਨਾਲ ਪੀੜਤ ਇਕ ਵਿਅਕਤੀ ਦਾ ਕੋਰਨੀਆ ਟਰਾਂਸਪਲਾਂਟ ਸਫਲਤਾਪੂਰਵਕ ਕਰਨ ਉਪਰੰਤ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਜਸਕਰਨ ਸਿੰਘ ਲੇਹਲ ਕੈਨੇਡਾ ਵੀ ਸ਼ਾਮਿਲ ਹੋਏ | ਸਮਾਗਮ ਦੌਰਾਨ ਪ੍ਰਧਾਨ ਜੇ.ਬੀ. ਬਹਿਲ ਨੇ ਨੇਤਰਦਾਨ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਵਿਅਕਤੀ ਵਲੋਂ ਦਾਨ ਕੀਤੀਆਂ ਅੱਖਾਂ ਦੋ ਹਨੇਰੀ ਜ਼ਿੰਦਗੀ ਨੂੰ ਰੌਸ਼ਨ ਕਰਦੀਆਂ ਹਨ | ਇਸ ਮੌਕੇ ਜਸਕਰਨ ਸਿੰਘ ਲੇਹਲ ਨੇ ਸੁਸਾਇਟੀ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਦੀ ਹਨੇਰੀ ਜ਼ਿੰਦਗੀ 'ਚ ਰੌਸ਼ਨੀ ਲਿਆਉਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ | ਉਨ੍ਹਾਂ ਸੁਸਾਇਟੀ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ 25000 ਰੁਪਏ ਦੀ ਦਾਨ ਰਕਮ ਦਾ ਚੈੱਕ ਵੀ ਭੇਟ ਕੀਤਾ | ਇਸ ਮੌਕੇ ਡਾ. ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ, ਮਦਨ ਲਾਲ ਮਹਾਜਨ, ਅਸ਼ਵਨੀ ਕੁਮਾਰ ਦੱਤਾ, ਲਖਵਿੰਦਰ ਕੁਮਾਰ, ਉਂਕਾਰ ਸਿੰਘ, ਹਰਕਿ੍ਸ਼ਨ, ਜਗਦੀਸ਼ ਰਾਏ, ਸੁਰਿੰਦਰ ਸਿੰਘ, ਹੈਪੀ ਆਦਿ ਹਾਜ਼ਰ ਸਨ |