ਕੋਟਫ਼ਤੂਹੀ, 19 ਫਰਵਰੀ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੇ ਜੱਦੀ ਪਿੰਡ ਵਿਖੇ ਉਨ੍ਹਾਂ ਦੇ ਜਨਮ ਦਿਨ ਦੇ ਸਬੰਧ ਵਿਚ ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ ਭਰਾਵਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 63 ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਸਮਾਗਮ 'ਚ ਹਰੀ ਦਰਬਾਰ ਸੰਗੀਤ ਵਿਦਿਆਲਿਆ ਅਟਾਰੀ, ਢਾਡੀ ਗ਼ਰਜ਼ਾਂ ਸਿੰਘ ਮਣਕਪੁਰ ਸ਼ਰੀਫ਼, ਸਮਰਾਏ ਵਾਲੀਆ ਬੀਬੀਆਂ ਜਾ ਜਥਾ, ਢਾਡੀ ਤਰਸੇਮ ਸਿੰਘ ਮੋਰਾਂਵਾਲੀ ਤੇ ਹੋਰ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਮੌਕੇ ਡਾ. ਇਸ਼ਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ, ਸੰਤ ਅਮਰੀਕ ਸਿੰਘ ਨੈਕੀ ਵਾਲੇ, ਗੋਲਡੀ ਰਾਣਾ, ਗੁਰਮੇਲ ਸਿੰਘ ਅਟਵਾਲ, ਨੰਬਰਦਾਰ ਹਰਭਜਨ ਲਾਲ, ਇੰਨ. ਰਾਮ ਪ੍ਰਕਾਸ਼ ਸੂਦ ਰੀਲਾਂ, ਪ੍ਰਧਾਨ ਰਘਵੀਰ ਸਿੰਘ ਲੇਹਲ, ਜਸਕਰਨ ਸਿੰਘ ਲੇਹਲ, ਭਾਈ ਨਛੱਤਰ ਸਿੰਘ, ਵਰਿੰਦਰ ਸਿੰਘ ਲੇਹਲ, ਉਂਕਾਰ ਸਿੰਘ ਲੇਹਲ, ਅਵਤਾਰ ਸਿੰਘ ਗਿੱਲ, ਜੋਗਾ ਸਿੰਘ ਦਾਤਾ, ਤਰਨਜੀਤ ਸਿੰਘ, ਗੁਰਪ੍ਰੀਤ ਸਿੰਘ ਲੇਹਲ, ਹਰਪ੍ਰੀਤ ਸਿੰਘ ਮਰਵਾਹਾ, ਫਤਿਹ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ ਲੇਹਲ, ਸੁਖਰਾਜ ਸਿੰਘ ਅਟਵਾਲ, ਨਰਿੰਦਰ ਸਿੰਘ ਲੇਹਲ, ਦਿਲਪ੍ਰੀਤ ਸਿੰਘ, ਜਸਵੀਰ ਸਿੰਘ ਲੇਹਲ, ਰਛਪਾਲ ਕਲੇਰ, ਕ੍ਰਿਪਾਲ ਸਿੰਘ ਭਗਤੂਪੁਰ ਆਦਿ ਹਾਜ਼ਰ ਸਨ |