24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਅਧਿਆਪਕ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਸੰਬੰਧੀ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ

ਅਜੀਤ ਡੈਸਕ 20-02-2026
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)-ਅਧਿਆਪਕ ਜਥੇਬੰਦੀਆਂ ਵਲੋਂ 22 ਫਰਵਰੀ ਦੀ ਰੈਲੀ ਦੀਆਂ ਤਿਆਰੀ ਲਈ ਬਲਾਕ ਪੱਧਰ 'ਤੇ ਮੀਟਿੰਗਾਂ ਕਰਨ ਦੇ ਫੈਸਲੇ ਤਹਿਤ ਗੜ੍ਹਸੰਕਰ ਤਹਿਸੀਲ ਦੀਆਂ ਅਧਿਆਪਕ ਯੂਨੀਅਨਾਂ ਵਲੋਂ ਅਨੰਦਪੁਰ ਸਾਹਿਬ ਚੌਕ ਵਿਚ ਸਥਿਤ ਸ਼ਹੀਦ ਬਾਬਾ ਗੁਰਦਿੱਤ ਸਿੰਘ ਪਾਰਕ ਵਿਚ ਹਾਜ਼ਰ ਸਮੂਹ ਅਧਿਆਪਕਾਂ ਨੇ ਟੈੱਟ ਖਿਲਾਫ਼ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕਰਕੇ ਹਲਕਾ ਵਿਧਾਇਕ ਦੀ ਰਿਹਾਇਸ਼ ਅੱਗੇ ਧਰਨਾ ਦੇਣ ਉਪਰੰਤ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ | ਇਸ ਮੌਕੇ ਬੁਲਾਰਿਆਂ ਮੁਕੇਸ਼ ਕੁਮਾਰ, ਪਵਨ ਕੁਮਾਰ, ਸੁਖਦੇਵ ਡਾਨਸੀਵਾਲ, ਅਸ਼ਵਨੀ ਕੁਮਾਰ, ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿਚ ਅਧਿਆਪਕਾਂ ਦੇ ਹਿੱਤ ਸੁਰੱਖਿਅਤ ਕਰਨ ਸੰਬੰਧੀ ਮਤਾ ਲਿਆ ਕੇ ਇਸ ਫੈਸਲੇ ਦੇ ਪ੍ਰਭਾਵ ਨੂੰ ਰੱਦ ਕਰੇ | ਇਸ ਮੌਕੇ ਅਧਿਆਪਕ ਆਗੂ ਸਤਪਾਲ ਬੋੜਾ, ਹਰਦੀਪ ਕੁਮਾਰ, ਬਲਜੀਤ ਸਿੰਘ ਬੋੜਾ, ਸੋਮ ਨਾਥ, ਜਰਨੈਲ ਸਿੰਘ, ਮਨਜੀਤ ਸਿੰਘ, ਰਾਜ ਕੁਮਾਰ, ਬਲਵੰਤ ਰਾਮ, ਸ਼ਾਮ ਸੁੰਦਰ, ਸੁਨੀਤਾ ਕੁਮਾਰੀ, ਇੰਦਰਜੀਤ ਕੌਰ, ਤਿ੍ਪਤੀ ਨੇ ਸੰਬੋਧਨ ਕੀਤਾ | ਅਖੀਰ ਵਿਚ ਅਧਿਆਪਕ ਆਗੂ ਮੁਕੇਸ਼ ਕੁਮਾਰ ਨੇ ਅਧਿਆਪਕਾਂ ਨੂੰ ਸੰਘਰਸ਼ ਵਿਚ ਡਟਣ ਦੀ ਅਪੀਲ ਕਰਦਿਆਂ 22 ਫਰਵਰੀ ਦੀ ਗੰਭੀਰਪੁਰ ਰੈਲੀ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂ ਪ੍ਰਦੀਪ ਸਿੰਘ, ਹਰਦੀਪ ਕੁਮਾਰ, ਬਲਜੀਤ ਸਿੰਘ, ਜਰਨੈਲ ਸਿੰਘ, ਮਨਜੀਤ ਸਿੰਘ, ਸਤਪਾਲ ਸਿੰਘ, ਰਾਕੇਸ਼ ਕੁਮਾਰ, ਦਿਲਬਾਗ ਸਿੰਘ, ਸਤਪਾਲ ਸਿੰਘ, ਰਾਮ ਸਰੂਪ ਸਿੰਘ, ਨਰਿੰਦਰ ਸਿੰਘ, ਹਰਮੇਸ਼ ਮਲਕੋਵਾਲ, ਸੰਜੀਵ ਕੁਮਾਰ, ਨਰੇਸ਼ ਕੁਮਾਰ, ਨਰਿੰਦਰ ਕੁਮਾਰ, ਗੁਰਮੇਲ ਸਿੰਘ, ਸਮੁੰਦਰ ਗੁਪਤ, ਲਖਵਿੰਦਰ ਸਿੰਘ, ਹਰਬੰਸ ਸਿੰਘ, ਦਲਵਿੰਦਰ ਸਿੰਘ ਆਦਿ ਹਾਜ਼ਰ ਹੋਏ |
ਪਿਛਲੀ ਖ਼ਬਰ ਰੇਲਵੇ ਵਿਭਾਗ ਵਲੋਂ ਉਖਾੜੀ ਸੜਕ ਦਾ ਮੁੜ ਨਿਰਮਾਣ ਨਾ ਹੋਣ ਕਾਰਨ ਚਾਰ ਪਿੰਡਾਂ ਦੇ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਵਿਧਾਇਕ ਰਾਜਾ ਗਿੱਲ ਵਲੋਂ ਸਰਬਸੰਮਤੀ ਨਾਲ ਚੁਣੀ ਪੰਚਾਇਤ ਨੂੰ 5 ਲੱਖ ਦਾ ਚੈੱਕ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।