07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮਾਤਾ ਜੋਗਿੰਦਰ ਕੌਰ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਕੈਂਪ ਅੱਜ

ਅਜੀਤ ਡੈਸਕ 22-02-2026
ਗੜ੍ਹਸ਼ੰਕਰ, 21 ਫਰਵਰੀ (ਧਾਲੀਵਾਲ)-ਅਮਰੀਕਾ ਨਿਵਾਸੀ ਸਮਾਜ ਸੇਵੀ ਦਰਸ਼ਨ ਸਿੰਘ ਪਿੰਕਾ ਅਤੇ ਰੇਸ਼ਮ ਸਿੰਘ ਖ਼ਾਲਸਾ ਵੱਲੋਂ ਆਪਣੇ ਮਾਤਾ ਸਵਰਗੀ ਜੋਗਿੰਦਰ ਕੌਰ ਦੀ ਨਿੱਘੀ ਯਾਦ ਵਿਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ 22 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਸਰਕਾਰੀ ਹਾਈ ਸਕੂਲ ਇਬਰਾਹੀਮਪੁਰ (ਨੇੜੇ ਗੁਰਦੁਆਰਾ ਸਾਹਿਬ) ਵਿਖੇ ਲਗਾਇਆ ਜਾ ਰਿਹਾ ਹੈ | ਕੈਂਪ ਵਿਚ ਨਵਦੀਪਕ ਅੱਖਾਂ ਦਾ ਹਸਪਤਾਲ ਚੰਡੀਗੜ੍ਹ ਰੋਡ ਗੜ੍ਹਸ਼ੰਕਰ ਦੀ ਟੀਮ ਵੱਲੋਂ ਕੈਂਪ ਵਿਚ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ | ਮਰੀਜ਼ਾਂ ਨੂੰ ਦਵਾਈਆਂ, ਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ ਤੇ ਕੈਂਪ ਵਿਚ ਚੁਣੇ ਗਏ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ |
ਪਿਛਲੀ ਖ਼ਬਰ ਚੀਫ਼ ਜਸਟਿਸ ਵਲੋਂ ਰਾਜਸੀ ਪਾਰਟੀਆਂ ਦੀਆਂ ਸੁਆਰਥੀ ਨੀਤੀਆਂ ਪ੍ਰਤੀ ਦਿੱਤਾ ਪ੍ਰਤੀਕਰਮ ਸ਼ਲਾਘਾਯੋਗ-ਧੀਮਾਨ ਅਗਲੀ ਖ਼ਬਰ ਮੋਰਾਂਵਾਲੀ ਵਿਖੇ ਮੁਫ਼ਤ ਮੈਡੀਕਲ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।