ਮੁਕੇਰੀਆਂ, 27 ਫਰਵਰੀ (ਰਾਮਗੜ੍ਹੀਆ)-ਮੁਕੇਰੀਆਂ ਵਿਖੇ ਮਹਿਲਾ ਕਾਂਗਰਸ ਵਲੋਂ ਰਾਸ਼ਟਰ ਪ੍ਰਧਾਨ ਅਲਕਾ ਲਾਂਬਾ, ਪੰਜਾਬ ਪ੍ਰਧਾਨ ਗੁਰਸ਼ਰਨ ਕੌਰ ਅਤੇ ਪ੍ਰਭਾਰੀ ਨਤਾਸ਼ਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਜਪਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਭਾਜਪਾ ਸਰਕਾਰ ਵਲੋਂ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਜੋ ਕਿ ਕਿਸਾਨਾਂ ਦੇ ਹਿਤ ਵਿਚ ਨਹੀਂ ਹੈ, ਦਾ ਵਿਰੋਧ ਕੀਤਾ ਗਿਆ | ਉਨ੍ਹਾਂ ਕਿਹਾ ਰੂਸ ਸਾਡਾ ਪੁਰਾਣਾ ਮਿਤਰ ਦੇਸ਼ ਹੈ, ਉਸ ਤੋਂ ਤੇਲ ਨਾ ਖ਼ਰੀਦਣ ਦਾ ਫ਼ੈਸਲਾ ਵੀ ਜਨਤਾ ਦੇ ਹਿਤ ਵਿਚ ਨਹੀਂ ਹੈ ਜਿਸ ਤਰ੍ਹਾਂ ਮੋਦੀ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਕੇ ਜਨਤਾ ਨੂੰ ਕੁਚਲਨ ਦੀ ਕੋਸ਼ਿਸ਼ ਕਰ ਰਹੀ ਹੈ, ਉਸੇ ਤਰ੍ਹਾਂ ਜਨਤਾ ਇਨ੍ਹਾਂ ਫ਼ੈਸਲਿਆਂ ਦਾ ਵਿਰੋਧ ਕਰੇਗੀ | ਇਸ ਮੌਕੇ ਪ੍ਰਧਾਨ ਹਰਮਿੰਦਰ ਕੌਰ ਨੇ ਮਹਿਲਾਵਾਂ 'ਤੇ ਹੋ ਰਹੀਆਂ ਅਪਰਾਧਿਕ ਘਟਨਾਵਾਂ 'ਤੇ ਵੀ ਚਿੰਤਾ ਪ੍ਰਗਟ ਕੀਤੀ | ਇਸ ਮੌਕੇ ਸਰਬਜੋਤ ਸਿੰਘ ਸਾਬੀ, ਤਰਸੇਮ ਮਿਨਹਾਸ, ਸ਼ਿਖਾ ਸਮਿਆਲ, ਪੁੱਜਾ ਖੁੱਲਰ, ਮੀਨਾ, ਉਰਮਿਲਾ, ਸੀਮਾ, ਐਮ.ਸੀ. ਮੱਖਣ ਸਿੰਘ, ਗੋਬਿੰਦ ਸ਼ਰਮਾ, ਸਰਪੰਚ ਅਨਿਲ, ਸਰਪੰਚ ਤਜਿੰਦਰ, ਸਰਪੰਚ ਪ੍ਰਸ਼ੋਤਮ, ਰੋਕੀ, ਪ੍ਰਧਾਨ ਵਿਨੋਦ, ਐਮ.ਸੀ. ਸ਼ੇਰ ਸਿੰਘ, ਅੇਮ.ਸੀ. ਮੱਖਣ ਸਿੰਘ, ਐਮ.ਸੀ. ਰਣਜੋਤ ਸਿੰਘ, ਕਮਲ ਖੋਸਲਾ, ਅਮਨ, ਸੰਜੀਵ ਕਾਟਲ, ਲੱਕੀ, ਬੀ.ਸੀ. ਪ੍ਰਧਾਨ ਹਰਪਾਲ ਸਿੰਘ, ਸਾਬਕਾ ਐਮ.ਸੀ. ਬਿੱਟੂ, ਗੋਬਿੰਦ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਿਲ ਸਨ |