ਕੋਟਫ਼ਤੂਹੀ, 28 ਫਰਵਰੀ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਗੱਦੀ ਨਸ਼ੀਨ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਹਰੀ ਸਿੰਘ ਯਾਦਗਾਰੀ ਤੇ ਸਵ. ਜੰਗ ਸਿੰਘ ਬਹਾਦਰ ਨੂੰ ਸਮਰਪਿਤ ਪੰਜਵਾਂ ਕਬੱਡੀ ਦਾ ਮਹਾ ਕੁੰਭ 2 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਗਿੱਲ, ਕਸ਼ਮੀਰ ਸਿੰਘ ਅਟਵਾਲ ਯੂ. ਕੇ., ਰਣਵੀਰ ਸਿੰਘ ਨਾਗਰਾ ਯੂ. ਐੱਸ. ਏ, ਹਰਨੇਕ ਸਿੰਘ ਕੈਨੇਡਾ, ਮਨਿੰਦਰਜੀਤ ਸਿੰਘ ਨਾਗਰਾ, ਗੋਲਡੀ ਰਾਣਾ, ਮਨਜਿੰਦਰ ਸਿੰਘ ਸਹੋਤਾ ਯੂ. ਐੱਸ. ਏ, ਗੋਗੀ ਢਿੱਲੋਂ, ਰਾਣਾ ਗਿੱਲ ਭਾਣਾ ਯੂ. ਐੱਸ.ਏ., ਬਿੰਦਾ ਭਾਣਾ ਅਸਟ੍ਰੇਲੀਆ, ਪਿੰਦਰ ਗਿੱਲ ਭਾਣਾ ਕੈਨੇਡਾ, ਇੰਦਰਜੀਤ ਸਿੰਘ ਵਾਹਦ ਕੈਨੇਡਾ, ਨਿਰਮਲ ਸਿੰਘ ਝੂਟੀ ਯੂ. ਐੱਸ. ਏ., ਸੰਦੀਪ ਸੈਂਡੀ, ਦਵਿੰਦਰਜੀਤ ਸਿੰਘ ਨਾਗਰਾ ਯੂ. ਐੱਸ. ਏ, ਪਰਮਜੀਤ ਸਿੰਘ ਰੱਕੜ, ਵਰਿੰਦਰ ਸਿੰਘ ਪਰਮਾਰ ਬਿੰਜੋ, ਜ਼ੈਲਦਾਰ ਪਰਮਿੰਦਰ ਸਿੰਘ ਚੱਕ ਮੂਸਾ, ਰਛਪਾਲ ਕਲੇਰ, ਅਸ਼ਵਨੀ ਕੁਮਾਰ ਆਦਿ ਨੇ ਦੱਸਿਆ ਕਿ ਇਸ ਕਬੱਡੀ ਕੁੰਭ ਵਿਚ ਫਗਵਾੜਾ ਟਾਈਗਰ ਕਲੱਬ, ਵੇਅ ਆਫ਼ ਪੈਲੰਟੀ ਕਲੱਬ ਨਿਉੂਜੀਲੈਡ, ਲਿੱਤਰਾਂ ਕਬੱਡੀ ਕਲੱਬ, ਹਰਜੀਤ ਕਬੱਡੀ ਕਲੱਬ ਲੋਹਟਾ, ਸਤੰ ਹਰੀ ਸਿੰਘ ਕਬੱਡੀ ਕਲੱਬ ਕੋਟਫ਼ਤੂਹੀ, ਬਾਬਾ ਰਾਮ ਜੋਗੀ ਪੀਰ ਕਬੱਡੀ ਕਲੱਬ ਕਰੀਹਾ, ਕੁੜੀਆਂ ਦਾ ਕਬੱਡੀ ਸੋਅ ਮੈਚ, 55 ਕਿੱਲੋ ਭਾਰ ਵਰਗ ਮੰਡਿਆਂ ਦਾ ਕਬੱਡੀ ਸੋਅ ਮੈਚ ਹੋਵੇਗਾ |