ਹੁਸ਼ਿਆਰਪੁਰ, 28 ਫ਼ਰਵਰੀ (ਹਰਪ੍ਰੀਤ ਕੌਰ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਅਫ਼ੀਮ ਸਮੇਤ ਕਾਬੂ ਕੀਤਾ ਹੈ | ਇਸ ਦੀ ਪਛਾਣ ਸ਼ੁਭਮ ਉਰਫ਼ ਮੋਹਿਤ ਅਗਰਵਾਲ ਵਾਸੀ ਮਾਡਲ ਟਾਊਨ ਵਜੋਂ ਹੋਈ ਹੈ | ਪੁਲਿਸ ਨੇ ਇਸ ਨੂੰ ਗਸ਼ਤ ਦੌਰਾਨ ਊਨਾ ਰੋਡ ਤੋਂ ਸ਼ੱਕੀ ਹਾਲਤ 'ਚ ਕਾਬੂ ਕੀਤਾ | ਜਦੋਂ ਤਲਾਸ਼ੀ ਲਈ ਇਸ ਕੋਲੋਂ ਇਕ ਕਿਲੋਗ੍ਰਾਮ ਅਫ਼ੀਮ ਬਰਾਮਦ ਹੋਈ | ਇਸ ਦੇ ਖਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ |