ਬੁੱਲੋਵਾਲ, 28 ਫਰਵਰੀ (ਲੁਗਾਣਾ)-ਪਿੰਡ ਖਡਿਆਲਾ ਸੈਣੀਆਂ ਤੋਂ 1 ਮਾਰਚ ਨੂੰ ਜਾਣ ਵਾਲੇ ਪੈਦਲ ਸੰਗ ਸੰਬੰਧੀ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ¢ ਇਸ ਸਬੰਧੀ ਜਥੇਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਜੋੜ ਮੇਲਾ ਚੋਲਾ ਸਾਹਿਬ ਨੂੰ ਮੁੱਖ ਰਖਦਿਆਂ ਪੁਰਾਤਨ ਮਰਿਆਦਾ ਅਨੁਸਾਰ ਸੰਤ ਬਾਬਾ ਪਾਲ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਸਵੇਰੇ ਅੰਮਿ੍ਤ ਵੇਲੇ ਚਾਰ ਵਜੇ ਸੰਗਤਾਂ ਅਰਦਾਸ ਬੇਨਤੀ ਕਰ ਕੇ ਗੁਰੂ ਮਹਾਰਾਜ ਦਾ ਹੁਕਮਨਾਮਾ ਲੈ ਕੇ ਜਥੇਦਾਰ ਰਣਧੀਰ ਸਿੰਘ ਦੀ ਅਗਵਾਈ 'ਚੋਂ ਨਗਰ ਦੀ ਪਰਕਰਮਾ ਸ਼ੁਰੂ ਕਰਕੇ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ ¢ ਸੰਗਤਾਂ ਦੇ ਸਵਾਗਤ ਲਈ ਥਾਂ ਥਾਂ ਤੇ ਗੇਟ ਅਤੇ ਸਜਾਵਟੀ ਲੜੀਆਂ ਲਗਾਈਆਂ ਗਈਆਂ¢ ਨਗਰ ਦੇ ਸਾਰੇ ਧਾਰਮਿਕ ਸਥਾਨਾਂ ਤੇ ਅਖੰਡ ਪਾਠ ਦੀਆਂ ਲੜੀਆਂ ਨਿਰੰਤਰ ਚੱਲ ਰਹੀਆਂ ਹਨ¢ ਸੰਗਤਾਂ ਲਈ ਥਾਂ ਥਾਂ ਤੇ ਚਾਹ ਪਕÏੜੇ ਅਤੇ ਮਠਿਆਈਆਂ ਦੇ ਲੰਗਰ ਲਗਾਏ ਗਏ¢ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਚ ਪ੍ਰਭਾਤ ਫੇਰੀਆਂ ਸਬੰਧੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ¢