ਬੁੱਲ੍ਹੋਵਾਲ 28 ਫਰਵਰੀ (ਲੁਗਾਣਾ)-ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰ ਖਡਿਆਲਾ ਸੈਣੀਆਂ ਤੋਂ ਹਰ ਸਾਲ ਦੀ ਤਰ੍ਹਾਂ ਚੱਲਣ ਵਾਲੀ ਪੈਦਲ ਯਾਤਰਾ ਜੋ ਅੱਜ 1 ਮਾਰਚ ਦਿਨ ਐਤਵਾਰ ਨੂੰ ਜਥੇ. ਰਣਧੀਰ ਸਿੰਘ ਦੀ ਅਗਵਾਈ 'ਚ ਰਵਾਨਾ ਹੋਵੇਗੀ | ਇਸ ਸੰਬੰਧੀ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ, ਡੇਰਾ ਬਾਬਾ ਜਵਾਹਰ ਦਾਸ ਜੀ ਚੈਰੀਟੇਬਲ ਟਰੱਸਟ ਦੇ ਜਥੇ ਹਰਭਜਨ ਸਿੰਘ ਸੇਠ ਨੇ ਸੰਗ ਮੇਲੇੇ 'ਚ ਸ਼ਾਮਿਲ ਹੋਣ ਵਾਲੀ ਸੰਗਤ ਖਾਸਕਰ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਮੇਲੇ ਦੌਰਾਨ ਕੋਈ ਵੀ ਨÏਜਵਾਨ ਮੋਟਰਸਾਈਕਲਾਂ 'ਤੇ, ਟਰੈਕਟਰਾਂ 'ਤੇ ਡੈੱਕ ਲਗਾ ਕੇ ਹੁੱਲੜਬਾਜ਼ੀ ਨਾ ਕਰਨ ਅਤੇ ਨੌਜਵਾਨਾਂ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਹੁੱਲੜਬਾਜ਼ੀ ਕਰਨ ਤੋਂ ਵਰਜਿਤ ਕਰਨ | ਇਸ ਦੌਰਾਨ ਸੰਗਤਾਂ ਪੁਰਾਤਨ ਮਰਿਆਦਾ ਅਨੁੁਸਾਰ ਅਨੁਸਾਸ਼ਨ ਬਣਾ ਕੇ ਨਾਮ ਸਿਮਰਨ ਦਾ ਜਾਪ ਕਰਦਿਆਂ ਆਪਣਾ ਜੀਵਨ ਸਫਲਾ ਕਰਨ |